ਕੈਂਪ ਦਾ ਉਦਘਾਟਨ ਸਿਵਲ ਹਸਪਤਾਲ ਦੇ ਐੱਸਐੱਮਓ ਡਾ ਸੁਖਜੀਵਨ ਕੱਕੜ ਨੇ ਰੀਬਨ ਕੱਟ ਕੇ ਕੀਤਾ
ਜਗਰਾਓ/ਲੁਧਿਆਣਾ, ਜੂਨ 2020 -(ਮਨਜਿੰਦਰ ਗਿੱਲ / ਸਿਮਰਜੀਤ ਸਿੰਘ)-
12 ਤਰੀਕ ਵਿਸ਼ਵ ਖ਼ੂਨਦਾਨ ਦਿਹਾੜੇ ਤੇ ਸਿਵਲ ਹਸਪਤਾਲ ਜਗਰਾਉਂ ਦੇ ਬਲੱਡ ਬੈਂਕ ਵੱਲੋਂ ਗਰੀਨ ਪੰਜਾਬ ਮਿਸ਼ਨ ਟੀਮ ਦੇ ਸਹਿਯੋਗ ਨਾਲ ਲਾਏ ਗਏ ਕੈਂਪ ਚ ਚਾਲੀ ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਖ਼ੂਨਦਾਨੀਆਂ ਤੇ ਪ੍ਰਬੰਧਕਾਂ ਵੱਲੋਂ ਖੂਨਦਾਨ ਦੇ ਨਾਲ ਨਾਲ ਹਰਿਆਲੀ ਦੇ ਪਹਿਰੇਦਾਰ ਬਣਨ ਦਾ ਵੀ ਸੁਨੇਹਾ ਦਿੱਤਾ ਇਸ ਮੌਕੇ ਕੈਂਪ ਦਾ ਉਦਘਾਟਨ ਸਿਵਲ ਹਸਪਤਾਲ ਦੇ ਐੱਸਐੱਮਓ ਡਾ ਸੁਖਜੀਵਨ ਕੱਕੜ ਨੇ ਰੀਬਨ ਕੱਟ ਕੇ ਕੀਤਾ ਡਾ ਸੁਰਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਹਾੜਾ ਸਾਨੂੰ ਸਾਰਿਆਂ ਨੂੰ ਹੀ ਕੀਮਤੀ ਜਾਨਾਂ ਬਚਾਉਣ ਦਾ ਸੁਨੇਹਾ ਦਿੰਦਾ ਹੋਇਆ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ ਦਾ ਗਰੀਨ ਮਿਸ਼ਨ ਪੰਜਾਬ ਟੀਮ ਦੇ ਸੱਤਪਾਲ ਦੇਹੜਕਾ ਨੇ ਕਿਹਾ ਕਿ ਸੰਸਥਾ ਵੱਲੋਂ ਹੁਣ ਤੱਕ ਇਸ ਮੁਹਿੰਮ ਦੌਰਾਨ ਜਿੱਥੇ ਹਜ਼ਾਰਾਂ ਬੂਟੇ ਲਾਏ ਗਏ ਹਨ ਅੱਜ ਖੂਨਦਾਨ ਦਿਨ ਉਪਰ ਜਗਰਾਓਂ ਬਲੱਡ ਬੈਕ ਦੀ ਮੁਖ ਲੋੜ ਨੂੰ ਦੇਖਦੇ ਹੋਏ ਖੂਨ ਦਾਨ ਕੈਂਪ ਵਿੱਚ ਆਪਣਾ ਸਹਿਯੋਗ ਦਿਤਾ ਗਿਆ ਅਤੇ ਨਾਲ ਦੀ ਨਾਲ ਆਪਣਾ ਮੁੱਖ ਮਕਸਦ ਖੂਨ ਦਾਨਿਆ ਨੂੰ ਬੂਟਾ ਤੋਹਫੇ ਵਿੱਚ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਸ ਮੌਕੇ ਅਮਨਜੀਤ ਸਿੰਘ ਖਹਿਰਾ, ਸੁਖਵਿੰਦਰ ਸਿੰਘ ਸੁੱਚਾ ਸਿੰਘ ਤਲਵਾੜਾ, ਜਗਜੀਤ ਸਿੰਘ ਜੱਗੀ, ਸੁੱਖ ਜਗਰਾਓਂ, ਉਮੇਸ਼ ਛਾਬੜਾ , ਜਿੰਦਰ ਸਿੰਘ ਖਾਲਸਾ ,ਕੁਲਦੀਪ ਸਿੰਘ , ਨਿਰਮਲ ਸਿੰਘ,ਅਰਸ਼ਦੀਪ,ਪਾਲ ਸਿੰਘ ਤੇ ਹੋਰ ਬੁੁਹੁਤ ਸਾਰੇ ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ।