ਅਜੀਤਵਾਲ, ਜੂਨ 2020 -(ਬਲਬੀਰ ਸਿੰਘ ਬਾਠ)- ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਰੋਡ ਦਾਉਧਰ ਵਿਖੇ, ਸਾਵਧਾਨੀਆਂ ਵਰਤਦੇ ਹੋਏ, ਸੰਸਥਾ ਗੁਰੂ ਨਾਨਕ ਮਿਸ਼ਨ ਦਾਉਧਰ ਅਤੇ ਬੀੜ ਸੋਸਾਇਟੀ ਫਰੀਦਕੋਟ ਵੱਲੋਂ ਸਕੂਲ ਦੇ ਸਟਾਫ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ, ਅੱਜ ਪੰਛੀਆਂ ਲਈ ਆਲਣੇ ਲਗਾਏ ਗਏ ਅਤੇ ਇੱਕ ਜੰਗਲ ਅਤੇ ਹਰਬਲ ਗਾਰਡਨ ਬਣਾਉਣ ਸੰਬੰਧੀ ਯੋਜਨਾਵਾਂ ਬਣਾਈਆਂ, ਜੋ ਰੁੱਖ ਸਕੂਲ ਵਿੱਚ ਪਹਿਲਾਂ ਪੰਚਾਇਤ ਵੱਲੋਂ ਲਗਾਏ ਗਏ ਸਨ, ਉਹਨਾਂ ਵਿੱਚੋਂ ਬਹੁਤ ਸਾਰੇ ਰੁੱਖ, ਜੰਗਲੀ ਬੂਟੀ ਦੇ ਦਬਾ ਕਾਰਣ ਚੱਲ ਨਹੀਂ ਸਕੇ ਸੀ ਅਤੇ ਮਰ ਚੁੱਕੇ ਬੂਟਿਆਂ ਦੀ ਥਾਂ ਨਵੇਂ ਬੂਟੇ ਲਗਾ ਰਹੇ ਹਾਂ, ਅਸੀਂ ਕਿਸੇ ਵੀ ਤਰੀਕੇ ਪੰਚਾਇਤ ਤੋਂ ਬਾਹਰ ਹੋ ਕੇ ਕੰਮ ਨਹੀਂ ਕਰ ਰਹੇ, ਅਸੀਂ ਸਗੋਂ ਹੋਰ ਸਹਿਯੋਗ ਕਰ ਰਹੇ ਹਾਂ, ਤਾਂ ਜੋ ਜਰੂਰੀ ਕੰਮਾਂ ਵਿੱਚ ਹੋਰ ਵਾਧਾ ਹੋ ਸਕੇ।ਇਸ ਸਮੇ ਰੁੱਖ ਵੀ ਲਾਏ ਗਏ। ਇਸ ਸਮੇਂ, ਮੁੱਖ ਅਧਿਆਪਕ ਰੁਪਿੰਦਰ ਸਿੰਘ, ਮੈਡਮ ਕਿਰਨ ਸਿੱਧੂ, ਮੈਡਮ ਨਵਜੋਤ ਕੌਰ, ਮੈਡਮ ਸਵਿੰਦਰ ਕੌਰ, ਮੈਡਮ ਅਲਕਾ, ਖਾਲਸਾ ਕੁਲਦੀਪ ਸਿੰਘ ਦਾਉਧਰ, ਬੀੜ ਸੋਸਾਇਟੀ ਫਰੀਦਕੋਟ ਤੋਂ ਗੁਰਪ੍ਰੀਤ ਸਿੰਘ, ਗੁਣਗੀਤ ਸਿੰਘ ਦਾਉਧਰ, ਕਰਨ ਸਿੱਧੂ ਦਾਉਧਰ, ਜਸਵੀਰ ਸਿੰਘ ਮੰਮੂ, ਬੇਟੀਆਂ ਗਰਜੱਸਪੀ੍ਤ ਕੌਰ, ਪ੍ਰਭਜੋਤ ਕੌਰ, ਹਰਮੰਨਤ ਕੌਰ, ਹਰਵੀਰ ਕੌਰ, ਮਿੰਟੂ ਸਿੰਘ ਆਦਿ ਹਾਜ਼ਰ ਸਨ।