You are here

ਇਸ ਔਖੀ ਘੜੀ 'ਚ ਸਰਕਾਰ ਲੋਕਾਂ ਦੀ ਮਦਦ ਕਰੇ:ਪ੍ਰਧਾਨ ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦੇ ਕੰਮ ਕਾਜ਼ ਬਿਲਕੁੱਲ ਬੰਦ ਹੋ ਗਏ ਸਨ,ਜਿਸ ਕਾਰਨ ਆਪ ਆਦਮੀ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾ ਹੋ ਰਿਹਾ ਹੈ।ਪੰਜਾਬ ਸਰਕਾਰ ਨੂੰ ਤਿੰਨਤਿੰਨ ਮਹੀਨਿਆਂ ਦੇ ਬਿਜਲੀ ਦੇ ਬਿੱਲ ,ਪਾਣੀ ਦੇ ਬਿੱਲ ,ਇੱਕਠੇ ਲੈਣੇ ਬਹੁਤ ਮੰਦਭਾਗੀ ਹਨ।ਇਨ੍ਹਾਂ ਬਿੱਲਾਂ ਨੂੰ ਸਰਕਾਰ ਵਲੋਂ ਬਿਲਕੁੱਲ ਮਾਫ ਕਰਨੇ ਚਾਹੀਦੇ ਹਨ,ਪਰ ਪੰਜਾਬ ਸਰਕਾਰ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਤਿ ਗ੍ਰੰਥੀ ਰਾਗੀ ਢਾਡੀ ਸਭਾ ਦੇ ਪ੍ਰਧਾਨ ਪਿਰਤਪਾਲ ਸਿੰਘ ਪਾਰਸ ਨੇ ਜਨ ਸ਼ਕਤੀ ਨਾਲ ਵਿਸ਼ੇਸ਼ ਮੁਲਾਕਾਤ ਮੌਕੇ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਵੱਲੋਂ ਚਣੀ ਹੰੁਦੀ ਤੇ ਔਖੇ ਸਮੇਂ ਲੋਕਾਂ ਦੇ ਕੰਮ ਆਉਂਦੀ ਹੈ ਤਾਂ ਹੀ ਲੋਕਾਂ ਆਪਣੀ ਪਸੰਦ ਦੀ ਸਰਕਾਰ ਵਲੋਂ ਬਿਜਲੀ ਦੀਆਂ ਦਰਾਂ 25 ਪੈਸੇ ਘਟਾ ਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ,ਜਦ ਕਿ ਪੰਜਾਬ ਸੂਬੇ ਅੰਦਰ ਬਿਜਲੀ ਬਣਦੀ ਹੈ,ਜਿਸ ਕਾਰਨ ਮੁੱਖ ਮੰਤਰੀ ਪੰਜਾਬ ਨੂੰ ਗਰੀਬ ਦੇ ਮੱਧਵਰਗ ਲੋਕਾਂ ਦੇ ਤਿੰਨ ਮਹੀਨੇ ਦੇ ਬਿੱਲ ਮਾਫ ਕਰਨੇ ਚਾਹੀਦੇ ਹਨ ਤੇ ਪਾਣੀ ਦੇ ਬਿੱਲ ਮਾਫ ਵਿਚ ਵੀ ਮਾਫੀ ਕਾਰਨੀ ਚਾਹੀਦੀ ਹੈ ,ਕਿਉਂਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਤੋਂ ਬਿਨ੍ਹਾਂ ਜਿੰਦਗੀ ਔਖੀ ਹੈ।