ਜਗਰਾਉ ਜੂਨ 2020 ( ਰਛਪਾਲ ਸਿੰਘ ਸ਼ੇਰਪੁਰੀ ) ਅੱਜ ਜਗਰਾਉ ਦੀ ਸਮੂਹ ਧਾਨਕ ਸਮਾਜ ਬਰਾਦਰੀ ਵੱਲੋ ਭਗਤ ਕਬੀਰ ਜੀ ਦਾ ਜਨਮ ਦਿਨ ਬੜੀ ਹੀ ਸਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸਮੂਹ ਧਾਨਕ ਭਾਈ ਚਾਰੇ ਨੇ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਭਗਤ ਕਬੀਰ ਨੂੰ ਸਰਧਾ ਦੇ ਫੱੁਲ ਭੇਂਟ ਕੀਤੇ। ਇਸ ਸਮੇ ਜਗਰਾਉ ਧਾਨਕ ਭਾਈਚਾਰੇ ਦੇ ਬੀ. ਜੇ. ਪੀ. ਦੇ ਐਸ.ਸੀ ਦਲ ਦੇ ਪ੍ਰਧਾਨ ਕ੍ਰਿਸਨ ਕੁਮਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ। ਉਨਾਂ ਇਸ ਮੋਕੇ ਕਿਹਾ ਕੇ ਕਰੋਨਾ ਵਰਗੀ ਮਹਾਂਮਾਰੀ ਦੇ ਕਾਰਨ ਅਸੀ ਵਿਚਾਰ ਬਣਾਇਆ ਕਿ ਭਗਤ ਕਬੀਰ ਜੀ ਦੀ ਜੈਅੰਤੀ ਮੋਕੇ ਕੋਈ ਵੀ ਇਕੱਠ ਨਹੀ ਕੀਤਾ ਕਰਾਂਗੇ।ਤੇ ਸਾਰੀ ਧਾਨਕ ਬਰਾਦਰੀ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਭਗਤ ਕਬੀਰ ਜੀ ਦਾ ਜਨਮ ਦਿਨ ਮਨਾਵਾਂਗੇ ਤੇ ਪ੍ਰਧਾਨ ਕ੍ਰਿਸਨ ਕੁਮਾਰ ਨੇ ਖੁਦ ਆਪਣੇ ਭਾਈਚਾਰੇ ਨਾਲ ਮਿਲ ਕੇ ਸੋਸਲ ਡਿਸੇਟੈਨਸ ਦਾ ਧਿਆਨ ਰੱਖ ਕੇ ਭਗਤ ਕਬੀਰ ਜੀ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਤੇ ਇਸ ਮੋਕੇ ਪ੍ਰਧਾਨ ਕ੍ਰਿਸਨ ਕੁਮਾਰ ਵੱਲੋ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਕਰੋਨਾ ਵਰਗੀ ਮਹਾਂਮਾਰੀ ਬਿਮਾਰੀ ਨੂੰ ਜਲਦੀ ਖਤਮ ਕਰੇ।