ਧਨੋਲਾ/ਬਰਨਾਲਾ,ਜੂਨ 2020- (ਗੁਰਸੇਵਕ ਸਿੰਘ ਸੋਹੀ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਕਾਮਰੇਡ ਪ੍ਰਤਾਪ ਸਿੰਘ ਭਵਨ ਧਨੋਲਾ ਵਿਖੇ ਬਰਾਂਚ ਧਨੋਲਾ ਅਤੇ ਸੀ,ਪੀ,ਆਈ,ਐਮ ਦੇ ਸਰਗਰਮ ਵਰਕਰਾਂ ਵੱਲੋਂ ਰੈਲੀ ਕੀਤੀ ਗਈ।ਇਸ ਮੌਕੇ ਸਾਥੀਆ ਨੇ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਸਭਾ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੋਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਉਣ ਵਾਲੇ ਮੌਨਸੂਨ ਸੈਸ਼ਨ ਵਿੱਚ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਜਾਂ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਕੈਬਨਿਟ ਵਿੱਚ ਪਾਸ ਕਰਵਾ ਕੇ ਸੂਬਿਆਂ ਦੀ ਬਾਂਹ ਮਹੋੜਨੀ ਸੁਰੂ ਕਰ ਦਿੱਤੀ ਹੈ।ਸਿਰਫ ਕੇਰਲਾ ਹੀ ਇੱਕ ਅਜਿਹਾ ਸੂਬਾ ਹੈ ਜਿਸ ਦੀ ਅਗਵਾਈ ਸੀ.ਪੀ,ਆਈ ,ਅੈਮ ਕਰ ਰਹੀ ਹੈ ਜਿਸ ਨੇ ਵਿਧਾਨ ਸਭਾ ਚੋ ਇਨ੍ਹਾਂ ਬਿਲਾ ਦਾ ਵਿਰੋਧ ਕੀਤਾ। ਇਸ ਮੌਕੇ ਕਾਮਰੇਡ ਲਾਲ ਸਿੰਘ ਧਨੋਲਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਉਹ ਵੀ ਵਿਧਾਨ ਸਭਾ ਵਿੱਚ ਬਿਲ ਦਾ ਵਿਰੋਧ ਕਰਕੇ ਮਤਾ ਪਾਸ ਕਰਨ।ਉਨ੍ਹਾਂ ਨੇ ਕਿਹਾ ਕਿ ਜੇ ਬਿਜਲੀ ਨਿੱਜੀ ਹੱਥਾਂ ਵਿੱਚ ਚਲੀ ਗਈ ਤਾਂ ਗਰੀਬ ਵਰਗ ਜੋ 200 ਯੁਨਿਟ ਪ੍ਰਤੀ ਮਹੀਨਾ ਅਤੇ ਕਿਸਾਨਾਂ ਨੂੰ ਖੇਤੀਬਾੜੀ ਲਈ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਦਿੱਤੀਆ ਸਹੂਲਤਾਂ ਤੋਂ ਵਾਝੇ ਹੋ ਜਾਣਗੇ।ਕਾਮਰੇਡ ਧਨੋਲਾ ਨੇ ਦੱਸਿਆ ਕਿ ਬਿਜਲੀ ਬੋਰਡ ਉਸਾਰਨ ਵਿਚ ਦੇਸ ਦੇ ਲੋਕਾਂ ਦਾ ਸਾਰਾ ਸਰਮਾਇਆ ਲੱਗਿਆ ਹੋਇਆ ਹੈ ਜਿਸ ਨੂੰ ਮੋਦੀ ਸਰਕਾਰ ਆਪਣੇ ਮਿਤਰਾ ਨੂੰ ਕੋਡੀਆ ਦੇ ਭਾਅ ਲੁਟਾ ਦੇਵੇਗੀ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦਾ ਮਜਦੂਰ,ਕਿਸਾਨ ਵਰਗ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਬਰਾਂਚ ਪ੍ਰਧਾਨ ਜੱਗਾ ਸਿੰਘ ਨੇ ਕਿਹਾ ਕਿ ਜੇਕਰ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾਂਦਾ ਹੈ ਤਾਂ ਮਜਦੂਰ ਵਰਗ ਦਾ ਬਹੁਤ ਬੁਰਾ ਹਾਲ ਹੋ ਜਾਵੇਗਾ।ਇਸ ਮੌਕੇ ਸੁਦਾਗਰ ਸਿੰਘ ਉਪਲੀ,ਗੋਬਿੰਦਰ ਸਿੰਘ ਹਰੀਗੜ੍ਹ,ਦਰਸਨ ਸਿੰਘ ਭੂਰੇ,ਸੱਜਣ ਸਿੰਘ ਦਾਨਗੜ,ਮਲਕੀਤ ਸਿੰਘ ਕੋਟਦੁਨਾ,ਅਵਤਾਰ ਸਿੰਘ,ਜਰਨੈਲ ਸਿੰਘ,ਮਹਿੰਦਰ ਸਿੰਘ,ਮੱਘਰ ਸਿੰਘ,ਗੁਰਮੇਲ ਸਿੰਘ,ਸੁਖਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ