ਜਗਰਾਉਂ 22 ਜੁਲਾਈ ( ਅਮਿਤ ਖੰਨਾ ) : ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਦੀ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਚਾਰ ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਪਾਸੋਂ 250 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ ।
ਸੀ. ਆਈ. ਏ. ਸਟਾਫ ਦੇ ਐੱਸ. ਆਈ. ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਬਲਰਾਜ ਸਿੰਘ ਉਰਫ ਰਾਜਾ ਪੁੱਤਰ ਭਜਨ ਸਿੰਘ ਵਾਸੀ ਆਲਮਪੁਰਾ ਨੇੜੇ ਰਾਜਪੁਰਾ , ਪਟਿਆਲਾ ਵੱਡੀ ਪੱਧਰ ਤੇ ਬਾਹਰਲੀਆਂ ਸਟੇਟਾਂ ਤੋਂ ਸਸਤੀ ਸ਼ਰਾਬ ਲਿਆ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਮਹਿੰਗੇ ਭਾਅ ਵੇਚਣ ਦਾ ਕੰਮ ਕਰਦਾ ਹੈ , ਜੋ ਅੱਜ ਵੀ ਭਾਰੀ ਮਾਤਰਾ ਵਿੱਚ ਸ਼ਰਾਬ ਆਪਣੇ ਟਰੱਕ ਨੰਬਰ ਐਚ ਆਰ 46 ਸੀ 7256 ਵਿੱਚ ਲੋਡ ਕਰ ਕੇ ਲਿਆ ਰਿਹਾ ਹੈ ਤੇ ਇਨ੍ਹਾਂ ਦੇ ਸਾਥੀ ਆਪਣੀ ਕਾਰ ਨੰਬਰ ਪੀ ਬੀ 11 ਸੀ ਕਿਊ 9812 ਟਰੱਕ ਦੇ ਅੱਗੇ ਲਗਾ ਕੇ ਪੁਲੀਸ ਦੇ ਨਾਕਿਆਂ ਦੀ ਜਾਣਕਾਰੀ ਟਰੱਕ ਚਾਲਕ ਨੂੰ ਦਿੰਦੇ ਹਨ , ਜੋ ਛੱਜਾਵਾਲ ਤੋਂ ਬਾਰਦੇਕੇ ਵੱਲ ਨੂੰ ਜਾ ਰਹੇ ਹਨ , ਪੁਲਸ ਨੇ ਤੁਰੰਤ ਬੜੀ ਮੁਸ਼ਤੈਦੀ ਨਾਲ ਚਚਰਾੜੀ ਡਰੇਨ ਪੁਲ ਤੇ ਨਾਕਾਬੰਦੀ ਕਰ ਕੇ ਟਰੱਕ ਤੇ ਕਾਰ ਸਮੇਤ ਬਲਰਾਜ ਤੇ ਉਸ ਦੇ ਤਿੰਨ ਸਾਥੀਆਂ ਹਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਅਮਰ ਚੰਦ , ਸੁਖਦੇਵ ਸਿੰਘ ਉਰਫ ਜੱਜ ਪੁੱਤਰ ਗੁਰਦੀਪ ਸਿੰਘ ਵਾਸੀ ਕੌਲੀ , ਪਟਿਆਲਾ ਅਤੇ ਸੰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੰਗੇਵਾਲ , ਪਟਿਆਲਾ ਨੂੰ ਕਾਬੂ ਕਰ ਇਨ੍ਹਾਂ ਦੇ ਟਰੱਕ ਵਿੱਚੋਂ 125 ਪੇਟੀਆਂ ਮਾਲਟਾ ਤੇ 125 ਪੇਟੀਆਂ ਸੋਫੀਆ ਸੇਲ ਫਾਰ ਹਰਿਆਣਾ ਬਰਾਮਦ ਕਰ ਇਨ੍ਹਾਂ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਆਬਕਾਰੀ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ।