You are here

ਜਾਰਜ ਫਲਾਇਡ ਦੇ ਸਮਰਥਨ ''ਚ ਇਕੱਠੇ ਹੋਏ 23 ਪ੍ਰਦਰਸ਼ਨਕਾਰੀ ਪੁਲਸ ਹਿਰਾਸਤ ਵਿਚ

ਲੰਡਨ, ਜੂਨ 2020 (ਰਾਜੀਵ ਸਮਰਾ)-

 ਲੰਡਨ ਦੀ ਪੁਲਸ ਨੇ ਸੋਮਵਾਰ ਨੂੰ ਅਮਰੀਕੀ ਦੂਤਘਰ ਦੇ ਸਾਹਮਣੇ ਇਕੱਠੇ ਹੋਏ 23 ਲੋਕਾਂ ਨੂੰ ਹਿਰਾਸਤ ਵਿਚ ਲਿਆ , ਜੋ ਜਾਰਜ ਫਲੋਇਡ ਲਈ ਨਿਆਂ ਮੰਗਣ ਲਈ ਪ੍ਰਦਰਸ਼ਨ ਕਰ ਰਹੇ ਸਨ। ਲੰਡਨ ਦੀ ਮੈਟਰੋਪੋਲੀਟਨ ਪੁਲਸ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਟਵੀਟ ਕੀਤਾ, “ਕੇਂਦਰੀ ਲੰਡਨ ਵਿੱਚ ਅੱਜ ਵੱਖ-ਵੱਖ ਇਕੱਠਾਂ ਤੋਂ ਕੁੱਲ 23 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਸ ਵਿਚ ਸ਼ਾਮਲ ਬਹੁਤੇ ਲੋਕ ਇਸ ਖੇਤਰ ਤੋਂ ਚਲੇ ਗਏ। ”ਇਸ ਤੋਂ ਪਹਿਲੇ ਦਿਨ ਪੁਲਸ ਨੇ ਕਿਹਾ ਸੀ ਕਿ ਲੋਕਾਂ ਨੂੰ ਵੱਖ-ਵੱਖ ਜੁਰਮਾਂ ਲਈ ਨਜ਼ਰਬੰਦ ਕੀਤਾ ਗਿਆ ਹੈ। ਇਸ ਵਿਚ ਪੁਲਸ 'ਤੇ ਹਮਲਾ ਕਰਨ ਲਈ ਹਥਿਆਰ ਕੋਲ ਰੱਖਣਾ ਅਤੇ ਕੋਰੋਨਾ ਵਾਇਰਸ ਕਾਰਨ ਲਾਈਆਂ ਪਾਬੰਦੀਆਂ ਦੀ ਉਲੰਘਣਾ ਕਰਨਾ ਸ਼ਾਮਲ ਸੀ। ਜ਼ਿਕਰਯੋਗ ਹੈ ਕਿ 25 ਮਈ ਨੂੰ ਅਮਰੀਕਾ ਦੇ ਮਿਨੀਪੋਲਿਸ ਵਿਚ ਇਕ ਨਿਹੱਥੇ ਗੈਰ-ਗੋਰੇ ਅਮਰੀਕੀ ਜਾਰਜ ਫਲਾਇਡ ਦੀ ਇਕ ਗੋਰੇ ਪੁਲਸ ਅਧਿਕਾਰੀ ਦੇ ਹੱਥੋਂ ਮੌਤ ਹੋ ਗਈ। ਜਾਰਜ ਦੀ ਮੌਤ ਤੋਂ ਬਾਅਦ, ਜਰਮਨੀ, ਕੈਨੇਡਾ, ਆਇਰਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।