You are here

ਕੈਪਟਨ ਸਰਕਾਰ ਸੂਬੇ ਦਾ ਸਰਬਪੱਖੀ ਵਿਕਾਸ ਕਰਨ ਦੇ ਨਾਲ-ਨਾਲ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕਰ ਹੀ ਦਮ ਲਵੇਗੀ:ਸਰਪੰਚ ਜਗਦੀਸ ਗਾਲਿਬ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਬੇੂ ਦਾ ਸਰਬਪੱਖੀ ਵਿਕਾਸ ਕਾਰਨ ਦੇ ਨਾਲ-ਨਾਲ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕਰ ਕੇ ਹੀ ਸੂਬੇ ਸਰਕਾਰ ਦਮ ਲਵੇਗੀ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਵਿਕਾਸ ਕਾਰਜਾਂ 'ਚ ਆਈ ਖੜੋਤ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰੀ ਠਹਿਰਾਉਂਦਿਆਂ ਕਿਹਾ ਕਿ ਪਿਛਲੀ ਸਰਕਾਰ 'ਚ ਸਮੇਂ ਦੇ ਹਾਕਮਾਂ ਵੱਲੋਂ ਸੂਬੇ ਦੇ ਸਰਮਾਏ ਦੀ ਅੰਨ੍ਹੀ ਲੁੱਟ-ਖਸੁੱਟ ਕਰ ਕੇ ਸੂਬੇ ਨੂੰ ਆਰਥਿਕ ਪੱਖੋ ਕੰਗਾਲ ਕਰ ਕੇ ਸੂਬੇ ਨੂੰ ਆਰਥਿਕ ਪੱਖੋਂ ਕੰਗਾਲ ਕਰ ਕੇ ਰੱਖ ਦਿੱਤਾ ਗਿਆ,ਜਿਸ ਕਰ ਕੇ ਸੂਬੇ ਦੀ ਆਰਥਿਕਤਾ ਨੇ ਦਮ ਤੋੜਿਆ ਅਤੇ ਵਿਕਾਸ ਕਾਰਜਾਂ ਨੂੰ ਵੀ ਨਿਰਵਿਘਨ ਚਾਲੂ ਰੱਖਣ 'ਚ ਸਰਕਾਰ ਨੂੰ ਕਠਨਾਈਆਂ ਦਾ ਸਾਹਮਣਾ ਕਰਨ ਪਿਆ।ਇਸ ਦੇ ਬਾਵਜੂਦ ਸੂਬਾ ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਚੰਗੀਆਂ ਨੀਤੀਆਂ ਲਿਆ ਕੇ ਸੂਬੇ ਦੇ ਖਜ਼ਾਨੇ ਨੂੰ ਅੱਜ ਮੁੜ ਪੈਰਾਂ ਸਿਰ ਕੀਤਾ।ਹੁਣ ਉਹ ਦਿਨ ਦੂਰ ਨਹੀ ਜਦੋਂ ਸੂਬੇ ਦੇ ਚਹੁੰਮੁਖੀ ਵਿਕਾਸ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਚੋਣਾਂ ਸਮੇਂ ਕੀਤੇ ਹਰ ਇਕ ਵਾਅਦੇ ਨੂੰ ਕੜੀ ਦਰ ਕੜੀ ਪੂਰਾ ਕੀਤਾ ਜਾਵੇਗਾ।ਇਸ ਸਮੇ ਮੈਬਰ ਜਗਸੀਰ ਸਿੰਘ,ਮੈਬਰ ਨਿਰਮਲ ਸਿੰਘ,ਮੈਬਰ ਹਰਮਿੰਦਰ ਸਿੰਘ,ਜਸਵਿੰਦਰ ਸ਼ਿੰਘ ਮੈਬਰ,ਰਣਜੀਤ ਸਿੰਘ ਮੈਬਰ ਹਾਜ਼ਰ ਸਨ।