You are here

ਬਰਤਾਨੀਆਂ ਦੀ ਸ਼ੈਡੋ ਮੰਤਰੀ ਰੋਜ਼ੀ ਡੁਫੀਲਡ ਨੇ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਨ 'ਤੇੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ  

ਲੰਡਨ,ਜੂਨ 2020-(ਗਿਆਨੀ ਰਵਿਦਾਰਪਾਲ ਸਿੰਘ/ਰਾਜੀਵ ਸਮਰਾ)-

 ਕੈਂਟਬਰੀ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਤੇ ਬਰਤਾਨੀਆਂ ਦੀ ਸ਼ੈਡੋ ਮੰਤਰੀ ਰੋਜ਼ੀ ਡੁਫੀਲਡ ਨੇ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਨ 'ਤੇੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਰੋਜ਼ੀ ਡੁਫੀਲਡ 'ਤੇ ਦੋਸ਼ ਸਨ ਕਿ ਤਾਲਾਬੰਦੀ ਦੌਰਾਨ ਉਹ ਆਪਣੇ ਸਾਥੀ ਨੂੰ ਮਿਲੀ, ਜਦਕਿ ਦੋਵੇਂ ਵੱਖ-ਵੱਖ ਰਹਿ ਰਹੇ ਸਨ | ਰੋਜ਼ੀ ਦੇ ਅਸਤੀਫੇ ਤੋਂ ਬਾਆਦ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਸਲਾਹਕਾਰ ਡੌਮਨਿਕ ਕੁਮਿੰਗਸ ਦੇ ਅਸਤੀਫ਼ੇ ਜਾਂ ਬਰਖਾਸਤ ਕਰਨ ਦੀ ਮੰਗ ਮੁੜ ਗਰਮਾ ਗਈ ਹੈ | ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਏਡ ਡੇਵੀ ਨੇ ਪ੍ਰਧਾਨ ਮੰਤਰੀ ਬੌਰਿਸ ਨੂੰ ਸਵਾਲ ਕਰਦਿਆਂ ਕਿਹਾ ਕਿ ਜੇ ਨੀਲ ਫਰਗੂਸਨ, ਸਕਾਟਲੈਂਡ ਦੇ ਸਾਬਕਾ ਮੈਡੀਕਲ ਚੀਫ ਜੈਥਰੀਨ ਕਲਡੇਰਵੁੱਡ ਨੂੰ ਨਿਯਮਾਂ ਦੀ ਉਲੰਘਣਾ ਤਹਿਤ ਨੌਕਰੀ ਤੋਂ ਪਾਸੇ ਕੀਤਾ ਜਾ ਸਕਦਾ ਹੈ ਤੇ ਰੋਜ਼ੀ ਵਲੋਂ ਗਲਤੀ ਸਵੀਕਾਰ ਕਰਦਿਆਂ ਮੁਆਫੀ ਮੰਗੀ ਜਾ ਸਕਦੀ ਹੈ ਤਾਂ ਡੌਮਨਿਕ ਕੁਮਿੰਗਸ ਲਈ ਖਾਸ ਕੀ ਹੈ?