You are here

ਅੰਮ੍ਰਿਤਸਰ ਤੋਂ ਅੱਜ ਤੋਂ ਚੱਲਣਗੀਆਂ ਘਰੇਲੂ ਉਡਾਣਾਂ, ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ 'ਚ ਭੰਬਲਭੂਸਾ

ਅੰਮ੍ਰਿਤਸਰ , ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਕੋਰੋਨਾ ਤਹਿਤ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਹੇਠ ਸੋਮਵਾਰ ਤੋਂ ਘਰੇਲੂ ਉਡਾਣਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਇਸ ਦੇ ਪਹਿਲੇ ਪੜਾਅ 'ਚ ਦਿੱਲੀ, ਮੁੰਬਈ, ਜੈਪੁਰ ਤੇ ਪਟਨਾ ਲਈ ਛੇ ਉਡਾਣਾਂ ਚੱਲਣਗੀਆਂ। ਘਰੇਲੂ ਉਡਾਣਾਂ ਰਾਹੀਂ ਅੰਮ੍ਰਿਤਸਰ ਪੁੱਜਣ ਵਾਲੇ ਯਾਤਰੀਆਂ ਨੂੰ ਸੂਬਾ ਸਰਕਾਰ ਦੀ ਹਦਾਇਤ ਤੇ ਸਿਹਤ ਮੰਤਰਾਲੇ ਦੀ ਐਡਵਾਇਜ਼ਰੀ ਦੀ ਪਾਲਣਾ ਕਰਨੀ ਪਵੇਗੀ। ਹਾਲਾਂਕਿ ਅੰਮ੍ਰਿਤਸਰ ਤੋਂ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਬਹੁਤੀ ਜ਼ਿਆਦਾ ਨਹੀਂ ਹੈ। ਬਾਹਰਲੇ ਸੂਬਿਆਂ ਵਿਚ ਪੁੱਜਣ 'ਤੇ ਕੁਆਰੰਟਾਈਨ ਕੀਤੇ ਜਾਣ ਬਾਰੇ ਲੋਕਾਂ ਵਿਚ ਭੰਬਲਭੂਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤਕ ਸੂਬਾ ਸਰਕਾਰਾਂ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਹੁੰਦੇ ਉਦੋਂ ਤਕ ਹਵਾਈ ਸਫ਼ਰ ਦਾ ਕੋਈ ਫ਼ਾਇਦਾ ਨਹੀਂ। ਹਵਾਈ ਅੱਡੇ ਅੰਦਰ ਪੁੱਜਣ ਲਈ ਯਾਤਰੀਆਂ ਦੇ ਮੋਬਾਈਲ 'ਤੇ ਅਰੋਗਿਆ ਸੇਤੂ ਐਪ ਡਾਊਨਲੋਡ ਹੋਣਾ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਦੇ ਮੋਬਾਈਲ ਵਿਚ ਅਰੋਗਿਆ ਸੇਤੂ ਐਪ ਨਹੀਂ ਹੋਵੇਗੀ ਉਨ੍ਹਾਂ ਨੂੰ ਹਵਾਈ ਅੱਡੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।