ਕਾਉਂਕੇ ਕਲਾਂ ਮਈ 2020 ( ਜਸਵੰਤ ਸਿੰਘ ਸਹੋਤਾ)- ਨਜਦੀਕੀ ਪੈਂਦੇ ਪਿੰਡ ਰਸੂਲਪੁਰ (ਮੱਲ੍ਹਾ) ਦੀਆ ਔਰਤਾਂ ਨੇ ਵੱਖ-ਵੱਖ ਨਿਜੀ ਕੰਪਨੀਆਂ ਤੋ ਲਏ ਕਰਜੇ ਦੀਆ ਕਿਸਤਾਂ ਨੂੰ ਮੋੜਨ ਲਈ ਦੋ ਜਾਂ ਤਿੰਨ ਮਹੀਨੇ ਹੋਰ ਅੱਗੇ ਵਧਾਉਣ ਦੀ ਕੇਂਦਰ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ।ਇਸ ਸਬੰਧੀ ਵੱਖ ਵੱਖ ਸਕੀਮਾਂ ਤਾਹਿਤ ਕਰਜਾ ਲੈਣ ਵਾਲੀਆਂ ਔਰਤਾਂ ਗੁਰਪ੍ਰੀਤ ਕੌਰ,ਕਰਮਜੀਤ ਕੌਰ,ਅਮਨਦੀਪ ਕੌਰ ਅਤੇ ਸੁਖਵੰਤ ਕੌਰ ਨੇ ਦੱਸਿਆ ਕਿ ਅਸੀ ਪਿੰਡ ਦੀਆ ਲਗਭਗ 60 ਔਰਤਾ ਨੇ ਅਸੀਰਵਾਦ,ਅੱਪ ਮਨੀ,ਐਲ ਐਲ ਟੀ,ਆਰ ਬੀ ਐਲ ਅਤੇ ਸੁੱਭ ਲਛਮੀ ਸਕੀਮ ਅਧੀਨ ਵੱਖ-ਵੱਖ ਨਿਜੀ ਕੰਪਨੀਆਂ ਤੋ ਸਵੈ ਰੁਜਗਾਰ ਚਲਾਉਣ ਲਈ ਫਰਵਰੀ 2020 ਵਿਚ ਕਰਜਾ ਲਿਆ ਸੀ ਅਤੇ ਮਾਰਚ ਵਿਚ ਕੋਰੋਨਾ ਵਾਇਰਸ ਦੇ ਬਚਾਅ ਲਈ ਲੱਗੇ ਲਾਕਡਾਉਨ-ਕਰਫਿਊ ਦੌਰਾਨ ਅਸੀ ਕੋਈ ਵੀ ਕੰਮ ਨਹੀ ਚਲਾ ਸਕੀਆਂ।ਉਨਾ ਕਿਹਾ ਕਿ ਮਹਾਮਾਰੀ ਕਰੋਨਾ ਵਾਇਰਸ ਦੇ ਚਲਦੇ ਇਸ ਸਮੇ ਦੇਸ ਦੇ ਹਾਲਤ ਕਿਸ ਤਰਾਂ ਹਨ ਸਭ ਨੂੰ ਪਤਾਂ ਹੈ ਤੇ ਗਰੀਬ ਪਰਿਵਾਰਾਂ ਨੂੰ ਇਸ ਸਮੇ ਦੋ ਵਕਤ ਦੀ ਰੋਟੀ ਕਮਾਉਣ ਦਾ ਵੀ ਫਿਕਰ ਹੈ, ਫਿਰ ਅਸੀ ਇਸ ਸੰਕਟ ਦੀ ਘੜੀ ਵਿੱਚ ਕਿਸ ਤਰਾਂ ਲਏ ਲੋਨ ਦੀਆਂ ਕਿਸਤਾਂ ਮੋੜ ਸਕਾਗੀਆਂ।ਉਨਾ ਦੋਸ ਲਾਇਆ ਕਿ ਸਾਨੂੰ ਕਰਜਾ ਦੇਣ ਵਾਲੀਆਂ ਕੰਪਨੀਆ ਦੇ ਅਧਿਕਾਰੀ ਤੇ ਕਰਮਚਾਰੀ ਕਰਜੇ ਦੀਆਂ ਕਿਸਤਾਂ ਨਾਂ ਮੋੜਨ ਸਬੰਧੀ ਕਾਨੂੰਨੀ ਕਾਰਵਾਈ ਕਰਵਾਉਣ ਦੀ ਧਮਕੀ ਵੀ ਦੇ ਰਹੇ ਹਨ।ਉਨ੍ਹਾ ਕਿਹਾ ਕਿ ਅਸੀ ਗਰੀਬ ਪਰਿਵਾਰਾਂ ਦੀਆ ਔਰਤਾ ਅੱਜ ਦੇ ਇਸ ਸੰਕਟ ਸਮੇ ਲਏ ਲੋਨ ਦੀਆ ਕਿਸਤਾਂ ਦੇਣ ਤੋ ਅਸਮਰਥ ਹਾਂ ਤੇ ਮੰਗ ਵੀ ਕਰਦੀਆਂ ਹਾਂ ਕਿ ਸਾਨੂੰ ਲਏ ਲੋਨ ਦੀਆਂ ਬਗੈਰ ਕਿਸੇ ਵਾਧੂ ਵਿਆਜ ਤੋ 2 ਜਾਂ 3 ਮਹੀਨੇ ਦਾ ਸਮਾਂ ਦਿੱਤਾ ਜਾਵੇ।ਉਨ੍ਹਾ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ ਦੀਆਂ ਸਮੂਹ ਬੈਕਾ ਅਤੇ ਪ੍ਰਾਈਵੇਟ ਕੰਪਨੀਆ ਨੂੰ ਲਏ ਕਰਜੇ ਨੂੰ ਜਬਰੀ ਨਾਂ ਵਸੂਲਣ ਦੀਆਂ ਹਦਾਇਤਾ ਕੀਤੀਆ ਹੋਈਆ ਹਨ ਅਤੇ ਹੁਣ ਇਨ੍ਹਾ ਕੰਪਨੀਆ ਨੂੰ ਵੀ ਦੇਸ ਦੇ ਪ੍ਰਧਾਨ ਮੰਤਰੀ ਦੇ ਜਾਰੀ ਹੁਕਮਾ ਦੀ ਪਾਲਣਾ ਕਰਨੀ ਚਾਹੀਦੀ ਹੈ।ਉਨ੍ਹਾ ਕਿਹਾ ਕਿ ਇਸ ਸਬੰਧੀ ਅਸੀ ਐਸ. ਡੀ. ਐਮ. ਜਗਰਾਓ ਅਤੇ ਡਿਪਟੀ ਕਮਿਸਨਰ ਲੁਧਿਆਣਾ ਨੂੰ ਵੀ ਜਲਦੀ ਮਿਲ ਕੇ ਇਸ ਸਮੱਸਿਆ ਦਾ ਠੋਸ ਹੱਲ ਕੱਢਣ ਸੰਬੰਧੀ ਮੰਗ ਪੱਤਰ ਦੇਵਾਗੀਆਂ।ਇਸ ਮੌਕੇ ਰਾਣੀ ਕੌਰ,ਜੋਤੀ ਕੌਰ,ਸੁਖਵੰਤ ਕੌਰ,ਕਿਰਨਜੀਤ ਕੌਰ,ਮਨਜੀਤ ਕੌਰ,ਕਰਮਜੀਤ ਕੌਰ,ਕੁਲਵਿੰਦਰ ਕੌਰ, ਦਵਿੰਦਰ ਕੌਰ,ਸੁਰਿੰਦਰ ਕੌਰ ਆਦਿ ਵੀ ਹਾਜ਼ਿਰ ਸਨ।