ਮਹਿਲ ਕਲਾਂ /ਬਰਨਾਲਾ-ਮਈ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਦੀ ਪਤਨੀ ਬੀਬੀ ਗਗਨਦੀਪ ਕੌਰ ਢੀਡਸਾਂ ਨੇ ਅੱਜ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਸਿਹਤ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਜਾਣਕਾਰੀ ਹਾਸਲ ਕਰਨ ਉਪਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੈਨਾਟਾਈਜਰ ਵਿਟਾਮਿਨ ਸੀ ਅਤੇ ਮਾਸਕ ਦੀਆਂ ਕਿੱਟਾਂ ਭੇਟ ਕੀਤੀਆਂ । ਇਸ ਮੌਕੇ ਬੀਬੀ ਗਗਨਦੀਪ ਕੌਰ ਢੀਡਸਾਂ ਨੇ ਕਿਹਾ ਕਿ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਉਪਰਾਲੇ ਸਦਕਾ ਮਨੁੱਖਤਾ ਦੀ ਭਲਾਈ ਲਈ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਤੇ ਸੰਗਰੂਰ ਅੰਦਰ ਜਿੱਥੇ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਵੰਡੀ ਜਾ ਰਹੀ ਹੈ । ਉੱਥੇ ਫਰੰਟ ਲਾਇਨ ਤੇ ਕੰਮ ਕਰ ਰਹੀਆਂ ਸਿਹਤ ਵਿਭਾਗ ,ਪੁਲਸ ਵਿਭਾਗ ਅਤੇ ਹੋਰ ਵੱਖ ਵੱਖ ਵਿਭਾਗ ਦੀਆਂ ਟੀਮਾਂ ਨੂੰ ਸਨਮਾਨ ਦੇਣ ਦੇ ਨਾਲ ਨਾਲ ਸੈਨੀਟਾਈਜਰ,ਵਿਟਾਮਨ ਸੀ ਅਤੇ ਮਾਸਕ ਕਿੱਟਾਂ ਵੰਡੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਅਜੋਕੇ ਸਮੇਂ ਵਿਚ ਲੋਕਾਂ ਦੀ ਬਾਂਹ ਫੜਣਾ ਹੀ ਸਾਡਾ ਮੁੱਢਲਾ ਫਰਜ ਹੈ।ਜਿਸ ਨੂੰ ਢੀਡਸਾਂ ਪਰਿਵਾਰ ਅਪਣੀ ਪੁਰਾਣੀ ਰਵਾਇਤ ਅਨੁਸਾਰ ਵਧੀਆ ਤਰੀਕੇ ਨਾਲ ਨਿਭਾ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ "ਅਮਾਨਤ ਫਾਊਡੇਸਨ" ਉਨ੍ਹਾਂ ਅਪਣੀ ਧੀ ਦੇ ਨਾਂਅ ’ਤੇ ਰੱਖਿਆ ਹੈ ਪਰ ਪਿਛਲੇ 3/4 ਵਰ੍ਹਿਆਂ ਵਿਚ ਉਕਤ ਫਾਉਡੇਸ਼ਨ ਨੂੰ ਜਿਆਦਾ ਐਕਟਿਵ ਕੀਤਾ ਹੈ । ਇਸ ਮੌਕੇ ਐਸ ਐਚ ਓ ਹਰਬੰਸ ਸਿੰਘ, ਸਾਬਕਾ ਚੇਅਰਮੈਨ ਅਜੀਤ ਸਿੰਘ ਸੰਧੂ ਕੁਤਬਾ,ਰੂਬਲ ਗਿੱਲ ਕਨੇਡਾ, ਸੁਰਿੰਦਰ ਸਿੰਘ ਆਹਲੂਵਾਲੀਆਂ,ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ,ਜਗਸੀਰ ਸਿੰਘ ਭੋਲਾ,ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ,ਕੁਲਬੀਰ ਸਿੰਘ ਖੇੜੀ,ਬੰਤ ਸਿੰਘ ਕੁਤਬਾ,ਕਰਨੈਲ ਸਿੰਘ ਠੁੱਲੀਵਾਲ,ਨੰਬਰਦਾਰ ਗੁਰਪ੍ਰੀਤ ਸਿੰਘ ਚੀਨਾ,ਪ੍ਰੀਤਮ ਸਿੰਘ ਹੈਡ ਗਰੰਥੀ ਛੀਨੀਵਾਲ,ਗੁਰਜੀਤ ਸਿੰਘ ਖੰਨਾ, ਹਰੀ ਸਿੰਘ ਚੀਮਾ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।