You are here

ਸ਼ੱਜਣ ਕੁਮਾਰ ਦੀ ਜਮਾਨਤ ਰੱਦ ਕਰਨ ਦਾ ਫੈਸਲਾ ਸਵਾਗਤਯੋਗ – ਅਕਾਲੀ ਦਲ (ਅ) ਆਗੂ

ਕਾਉਂਕੇ ਕਲਾਂ,  ਮਈ 2020 ( ਜਸਵੰਤ ਸਿੰਘ ਸਹੋਤਾ)- ਅਕਾਲੀ ਦਲ (ਅ) ਦੇ ਸੀਨੀਅਰ ਆਗੂਆਂ ਜੱਥੇਦਾਰ ਤ੍ਰਲੋਕ ਸਿੰਘ ਡੱਲਾ , ਮਹਿੰਦਰ ਸਿੰਘ ਭੰਮੀਪੁਰਾ ,ਗੁਰਦੀਪ ਸਿੰਘ ਮੱਲਾ,ਗੁਰਨਾਮ ਸਿੰਘ ਡੱਲਾ ਨੇ 1984 ਸਿੱਖ ਦੰਗਿਆ ਦੇ ਮੱੁਖ ਦੋਸੀ ਸੱਜਣ ਕੁਮਾਰ ਦੀ ਜਮਾਨਤ ਅਰਜੀ ਰੱਦ ਕਰਕੇ ਮਾਣਯੋਗ ਉੱਚ ਅਦਾਲਤ ਸੁਪਰੀਮ ਕੋਰਟ ਵੱਲੋ ਲਏ ਫੈਸਲੇ ਦਾ ਸਵਾਗਤ ਕੀਤਾ ਹੈ।ਉਨਾ ਕਿਹਾ ਕਿ ਮਾਣਯੋਗ ਉੱਚ ਅਦਾਲਤ ਸੁਪਰੀਮ ਕੋਰਟ ਵੱਲੋ ਲਿਆ ਗਿਆ ਇਹ ਫੈਸਲਾ ਪੀੜਤਾਂ ਨੂੰ ਇਨਸਾਫ ਦੇਣ ਵਾਲਾ ਤੇ ਸਮੇ ਦੀ ਮੱੁਖ ਮੰਗ ਵੀ ਹੈ। ਉਨਾ ਕਿਹਾ ਕਿ ਕਾਗਰਸ ਪਾਰਟੀ ਨੇ ਲੰਭਾ ਸਮਾ 1984 ਦੰਗਿਆ ਦੇ ਦੋਸੀ ਸੱਜਣ ਕੁਮਾਰ ਦਾ ਬਚਾਅ ਕੀਤਾ ਹੈ ਜਿਸ ਕਾਰਨ ਸਿੱਖ ਕੌਮ ਦਾ ਕਨੂੰਨ ਤੋ ਭਰੋਸਾ ਉੱਠ ਚੁੱਕਾ ਸੀ ਪਰ ਹੁਣ ਮਾਣਯੋਗ ਉੱਚ ਅਦਾਲਤ ਸੁਪਰੀਮ ਕੋਰਟ ਨੇ ਇਲਾਜ ਕਰਵਾਉਣ ਦੇ ਬਹਾਨੇ ਸੱਜਣ ਕੁਮਾਰ ਵੱਲੋ ਮੰਗੀ ਜਮਾਨਤ ਦੀ ਅਰਜੀ ਰੱਦ ਕਰਕੇ ਇਤਿਹਾਸਿਕ ਫੈਸਲਾ ਲਿਆ ਹੈ।ਉਨਾ ਕਿਹਾ ਕਿ ਜਮਾਨਤ ਅਰਜੀ ਰੱਦ ਕਰਨ ਦੇ ਲਏ ਇਸ ਫੈਸਲੇ ਨਾਲ ਸਿੱਖ ਕੌਮ ਦਾ ਕਨੂੰਨ ਵਿੱਚ ਕੁਝ ਹੱਦ ਤੱਕ ਭਰੋਸਾ ਵਧਿਆਂ ਹੈ ਤੇ ਇਹੋ ਜਿਹੇ ਘਿਨੋਣੇ ਅਪਰਾਧੀਆਂ ਨੂੰ ਸਾਰੀ ਉਮਰ ਜੇਲ ਵਿੱਚ ਹੀ ਰੱਖਿਆਂ ਜਾਣਾ ਚਾਹੀਦਾ ਹੈ।