ਕਾਉਂਕੇ ਕਲਾਂ ਮਈ 2020 ( ਜਸਵੰਤ ਸਿੰਘ ਸਹੋਤਾ)-ਕੱੁਲ ਹਿੰਦ ਕਿਸਾਨ ਸਭਾ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਵਿਖੇੇ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਕਿਸਾਨਾਂ ਮਜਦੂਰਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸਨ ਕੀਤਾ।ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਦੇਸ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਪੂਰੀ ਦੁਨੀਆਂ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ ਜਿਸ ਕਾਰਨ ਕਿਸਾਨਾਂ ਮਜਦੂਰਾਂ ਸਮੇਤ ਜਨਤਾ ਦੀ ਹਾਲਤ ਬੇਹੱਦ ਮਾੜੀ ਹੋ ਗਈ ਹੈ ਜਦਕਿ ਸਰਕਾਰ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਜਨਤਾ ਤੇ ਬੇਲੋੜਾ ਬੋਝ ਥੋਪ ਕੇ ਦੋਹਰੀ ਮਾਰ ਮਾਰ ਰਹੀ ਹੈ।ਉਨਾ ਕਿਹਾ ਕਿ ਇਸ ਸਮੇ ਕੁਝ ਦਿਨਾਂ ਵਿੱਚ ਝੋਨੇ ਦੀ ਬਿਜਾਈ ਦਾ ਸੀਜਨ ਸੁਰੂ ਹੋਣ ਵਾਲਾ ਹੈ ਜਿਸ ਸਬੰਧੀ ਸਰਕਾਰ ਨੂੰ 16 ਘੰਟੇ ਨਿਰੰਤਰ ਬਿਜਲੀ ਦੇਣੀ ਚਾਹੀਦੀ ਹੈ।ਉਨਾ ਮੰਗ ਵੀ ਕੀਤੀ ਕਿ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ –ਕਰਫਿਉ ਦੌਰਾਨ ਕੰਮਕਾਜ ਬੰਦ ਹੋਣ ਦੇ ਚਲਦੇ ਸਰਕਾਰ ਮਜਦੂਰਾਂ ਤੇ 10 ਏਕੜ ਤੋ ਘੱਟ ਕਿਸਾਨਾਂ ਨੂੰ 10000 ਰੁਪਏ ਦੀ ਸਹਾਇਤਾ ਰਾਸੀ ਦੇਵੇ,ਕਿਸਾਨਾ ਮਜਦੂਰਾ ਦੇ ਕਰਜੇ ਮੁਕੰਮਲ ਮੁਆਫ ਕੀਤੇ ਜਾਣ,ਮਨਰੇਗਾ ਅਧੀਨ ਮਜਦੂਰਾਂ ਤੋ ਝੋਨਾ ਲੁਆਇਆ ਜਾਵੇ,ਝੋਨਾ ਲਾਉਣ ਵਾਲੇ ਮਜਦੂਰਾਂ ਨੂੰ 500 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਪੈਟਰੋਲ ਡੀਜਲ ਦੀਆਂ ਕੀਮਤਾ ਵਿੱਚ ਕੀਤਾ ਵਾਧਾ ਵਾਪਿਸ ਲਿਆਂ ਜਾਵੇ।ਇਸ ਮੌਕੇ ਪਰਮਜੀਤ ਸਿੰਘ ਪੰਮਾ,ਹਾਕਮ ਸਿੰਘ ਡੱਲਾ,ਪਾਲ ਸਿੰਘ ਕਾਮਰੇਡ ਭੰਮੀਪੁਰਾ,ਸੁਰਜੀਤ ਸਿੰਘ ਧਾਲੀਵਾਲ,ਯੂਥ ਪ੍ਰਧਾਨ ਹਨੀ ਭੰਮੀਪੁਰਾ,ਗੁਰਦੀਪ ਸਿੰਘ,ਬਲਵੀਰ ਸਿੰਘ,ਨੰਬਰਦਾਰ ਜਸਮੇਲ ਸਿੰਘ,ਜਸਪ੍ਰੀਤ ਸਿੰਘ,ਵਜੀਰ ਚੰਦ,ਦੀਪਾ ਭੰਮੀਪੁਰਾ,ਗੁਰਲਾਲ ਸਿੰਘ ਧਾਲੀਵਾਲ,ਲੱਖੀ ਧਾਲੀਵਾਲ ਆਦਿ ਵੀ ਹਾਜਿਰ ਸਨ।