You are here

ਕੋਰੋਨਾ ਦੀ ਜੰਗ ਚ ਲੋਕਾਂ ਦੀ ਸੁਰੱਖਿਆ ਲਈ ਜਾਨ ਜੋਖਮ ਚ ਪਾਉਣ ਵਾਲੇ ਯੋਧਿਆਂ ਦਾ ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਵੱਲੋਂ ਵਿਸੇਸ਼ ਸਨਮਾਨ

ਸਰੀਰਕ ਸਕਤੀ ਪ੍ਰਦਾਨ ਕਰਨ ਵਾਲੀਆਂ ਹੋਮਿਓਪੈਥਿਕ ਦਵਾਈਆਂ ਦੀ ਕੀਤੀ ਵੰਡ

ਮਹਿਲ ਕਲਾਂ / ਬਰਨਾਲਾ, ਮਈ 2020 (ਗੁਰਸੇਵਕ ਸਿੰਘ ਸੋਹੀ)-ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਅਮਨ ਮੁਸਲਿਮ ਵੈੱਲਫੇਅਰ ਕਮੇਟੀ ਅਤੇ ਚੰਡੀਗੜ੍ਹ ਹੋਮਿਓ ਮਹਿਲ ਕਲਾਂ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਕੋਵਿਡ 19ਦੀ ਜੰਗ ਵਿੱਚ ਦਿਨ ਰਾਤ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਡਿਊਟੀਆਂ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣ ਵਾਲੇ ਪੁਲਿਸ ਅਧਿਕਾਰੀਆ-ਕਰਮਚਾਰੀਆਂ,ਸਿਹਤ ਵਿਭਾਗ,ਸਿਹਤ ਸਫਾਈ ,ਬਿਜਲੀ ਕਰਮਚਾਰੀਆਂ ਅਤੇ ਪੱਤਰਕਾਰ ਭਾਈਚਾਰੇ ਅਤੇ ਪਿਛਲੇ 2 ਮਹੀਨੇ ਤੋਂ ਲੋੜਵੰਦਾਂ ਦੀ ਸੇਵਾ ਕਰਦੀ ਆ ਰਹੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਆਗੂਆਂ ਦਾ ਵਿਸ਼ੇਸ਼ ਸਨਮਾਨ ਕਰਕੇ ,ਉਨ੍ਹਾਂ ਨੂੰ ਬਿਮਾਰੀਆਂ ਨਾਲ ਲੜਨ ਅਤੇ ਸਰੀਰਕ ਸਮਰੱਥਾ ਵਧਾਉਣ ਲਈ ਹੋਮਿਓਪੈਥਿਕ ਦਵਾਈਆਂ ਵੰਡੀਆਂ ਗਈਆਂ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ ,ਪੱਤਰਕਾਰ ਸ਼ੇਰ ਸਿੰਘ ਰਵੀ ,ਪੱਤਰਕਾਰ ਨਿਰਮਲ ਸਿੰਘ ਪੰਡੋਰੀ ਅਤੇ ਪੱਤਰਕਾਰ ਭੁਪਿੰਦਰ ਸਿੰਘ ਧਨੇਰ ਨੇ ਕਿਹਾ ਕਿ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਗੋਇਲ ਦੇ ਹੁਕਮਾਂ ਅਨੁਸਾਰ ਪੁਲਿਸ ਵਿਭਾਗ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖ ਕੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਚੌਵੀ ਘੰਟੇ ਆਪਣੀ ਡਿਊਟੀ ਵਿੱਚ ਤੱਤਪਰ ਹੈ।ਪੱਤਰਕਾਰ ਗੁਰਭਿੰਦਰ ਸਿੰਘ ਗੁਰੀ,ਪੱਤਰਕਾਰ ਗੁਰਸੇਵਕ ਸਿੰਘ ਸਹੋਤਾ, ਪੱਤਰਕਾਰ ਫਿਰੋਜ਼ ਖਾਨ ਤੇ ਪੱਤਰਕਾਰ ਪ੍ਰੇਮ ਕੁਮਾਰ ਪਾਸੀ ਨੇ ਕਿਹਾ ਕਿ ਸਿਹਤ ਵਿਭਾਗ ਦੇ ਸਮੁੱਚੇ ਡਾਕਟਰ ਸਾਹਿਬਾਨ ਦਿਨ ਰਾਤ ਇੱਕ ਕਰਕੇ ਕੋੋੋਰੋਨਾ ਦੀ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਨ੍ਹਾਂ ਦਾ ਇਲਾਜ ਅਤੇ ਬਚਾਅ ਸਬੰਧੀ ਜਾਗਰੂਕ ਕਰ ਰਹੇ ਹਨ।ਪੱਤਰਕਾਰ ਅਵਤਾਰ ਸਿੰਘ ਅਣਖੀ ,ਪੱਤਰਕਾਰ ਨਰਿੰਦਰ ਸਿੰਘ ਢੀਂਡਸਾ ਅਤੇ ਪ੍ਰੀਤਮ ਸਿੰਘ ਦਰਦੀ ਨੇ ਕਿਹਾ ਕਿ ਪੁਲੀਸ, ਸਿਹਤ ਵਿਭਾਗ ਤੇ ਪੱਤਰਕਾਰ ਭਾਈਚਾਰੇ ਸਮੇਤ ਸਫਾਈ ਕਰਮਚਾਰੀਆਂ ਦਾ ਵੀ ਕੋਰੋਨਾ ਦੀ ਲੜਾਈ ਵਿੱਚ ਵੱਡਾ ਯੋਗਦਾਨ ਹੈ।ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਹਰ ਗਲੀ-ਮੁਹੱਲਾ,ਹਸਪਤਾਲ ਸਾਫ ਸੁਥਰੇ ਰੱਖੇ ਹਨ।ਡੀਐਸਪੀ ਮਹਿਲ ਕਲਾਂ ਪਰਮਿੰਦਰ ਸਿੰਘ ਗਰੇਵਾਲ ਅਤੇ ਐੱਸ ਐੱਚ ਓ ਹਰਬੰਸ ਸਿੰਘ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਵਜੋਂ ਲੋਕਾਂ ਚ ਵਿਚਰ ਰਹੇ ਪੱਤਰਕਾਰ ਭਾਈਚਾਰਾ ਜਿਸ ਦਿਨ ਤੋਂਂ 

ਲਾੱਕ ਡਾਊਨ ਹੋਇਆ ਹੈ,ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਸਹੀ ਖ਼ਬਰ ਲੋਕਾਂ ਤੱਕ ਪਹੁੰਚਾਉਂਦੇ ਹਨ।ਜਿਸ ਲਈ ਸਮੁੱਚਾ ਪੱਤਰਕਾਰ ਭਾਈਚਾਰਾ ਵਧਾਈ ਦਾ ਪਾਤਰ ਹੈ।ਸੀ ਐੱਚ ਸੀ ਮਹਿਲ ਕਲਾਂ ਦੇ ਐਸਐਮਓ ਡਾ ਹਰਜਿੰਦਰ ਸਿੰਘ ਆਂਡਲੂ ਅਤੇ ਕਰੋਨਾ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੋਰੋਨਾ ਬਿਮਾਰੀ ਦੀ ਰੋਕਥਾਮ ਲਈ ਮੂਹਰਲੀਆਂ ਕਤਾਰਾਂ ਚ ਕੰਮ ਕਰ ਰਹੇ ਲੋਕਾਂ ਲਈ ਜੋ ਹੋਮਿਓਪੈਥੀ ਦਵਾਈ ਅੱਜ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸਹਿਯੋਗ ਨਾਲ ਚੰਡੀਗੜ੍ਹ ਹੋਮਿਓ ਕਲੀਨਿਕ ਮਹਿਲ ਕਲਾਂ ਵੱਲੋਂ ਦਿੱਤੀ ਗਈ ਹੈ।ਉਹ ਕੋਰੋਨਾ ਦੀ ਜੰਗ ਵਿੱਚ ਲੜ ਰਹੇ ਜੋਧਿਆਂ ਲਈ ਵਰਦਾਨ ਸਿੱਧ ਹੋਵੇਗੀ।ਅਖੀਰ ਵਿੱਚ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਅਤੇ ਅਜੇ ਟੱਲੇਵਾਲ ਜਗਜੀਤ ਸਿੰਘ ਕੁਤਬਾ,ਲੋਕ ਭਲਾਈ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਨੇ ਸਭਨਾਂ ਆਏ ਹੋਇਆ ਦਾ ਧੰਨਵਾਦ ਕੀਤਾ ।

ਇਸ ਮੌਕੇ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪੱਤਰਕਾਰ ਪ੍ਰੀਤਮ ਸਿੰਘ ਦਰਦੀ,ਪੱਤਰਕਾਰ ਸੁਖਬੀਰ ਸਿੰਘ ਜਗਦੇ ,ਪੱਤਰਕਾਰ ਗੁਰਪ੍ਰੀਤ ਸਿੰਘ ਅਣਖੀ,ਪੱਤਰਕਾਰ ਜਗਸੀਰ ਸਿੰਘ ਸਹਿਜੜਾ,ਪੱਤਰਕਾਰ ਸੋਨੀ ਮਾਂਗੇਵਾਲ,ਪੱਤਰਕਾਰ ਸੁਖਬੀਰ ਸਿੰਘ ਜਗਦੇ ,ਆਜ਼ਾਦ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਪੱਤਰਕਾਰ ਜਸਵੀਰ ਸਿੰਘ ਵਜੀਦਕੇ ,ਪੱਤਰਕਾਰ ਜਸਵੰਤ ਸਿੰਘ ਲਾਲੀ,ਪੱਤਰਕਾਰ ਗੁਰਪ੍ਰੀਤ ਸਿੰਘ ਬਿੱਟੂ,ਪੱਤਰਕਾਰ  ਸੰਦੀਪ ਗਿੱਲ ,ਪੱਤਰਕਾਰ ਲਕਸ਼ਦੀਪ ਗਿੱਲ,ਪੱਤਰਕਾਰ ਗੁਰਮੁੱਖ ਸਿੰਘ ਹਮੀਦੀ,ਏਮੈਓ ਨਵਨੀਤ ਬਾਂਸਲ, ਸਰਪੰਚ ਬਲੌਰ ਸਿੰਘ ਤੋਤੀ 

ਹਾਜ਼ਰ ਸਨ ।