You are here

ਵਿਧਾਇਕ ਜੱਗਾ ਨੂੰ ਜਿਤਾਉਣਾ ਹੀ ਹਰ ਇੱਕ ਕਾਂਗਰਸੀ ਦਾ ਫਰਜ਼  

ਜਗਰਾਓਂ 10 ਫ਼ਰਵਰੀ (ਅਮਿਤ ਖੰਨਾ)- ਜਗਰਾਉਂ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੇ ਹੱਕ ਵਿੱਚ ਨਿੱਤਰੀ ਲੀਡਰਸ਼ਿਪ ਨੇ  ਦੇਰ ਰਾਤ ਤੱਕ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਚੋਣ ਦੌਰੇ ਅਤੇ ਚੋਣ ਮੀਟਿੰਗਾਂ ਕਰ ਕੇ ਵੋਟਾਂ ਦੀ ਅਪੀਲ ਕੀਤੀ।  ਇਸ ਮੌਕੇ ਇਨ੍ਹਾਂ ਮੀਟਿੰਗਾਂ ਅਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ , ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ , ਜਗਰਾਉਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਕੌਂਸਲਰ ਰਵਿੰਦਰਪਾਲ ਕਾਮਰੇਡ ਰਾਜੂ ਨੇ ਕਿਹਾ ਕਿ ਜਗਤਾਰ ਸਿੰਘ ਜੱਗਾ ਹਿੱਸੋਵਾਲ ਬੇਦਾਗ, ਈਮਾਨਦਾਰ, ਸਾਫ਼ ਸੁਥਰੇ ਅਕਸ ਵਾਲੀ ਸ਼ਖ਼ਸੀਅਤ ਹੈ । ਕਾਂਗਰਸ ਹਾਈ ਕਮਾਂਡ ਨੇ ਵੀ ਉਨ੍ਹਾਂ ਦੇ ਇਨ੍ਹਾਂ ਗੁਣਾਂ ਨੂੰ ਦੇਖਦਿਆਂ ਜਗਰਾਉਂ ਤੋਂ ਉਮੀਦਵਾਰ ਐਲਾਨਿਆ ਹੈ ।ਅੱਜ ਹਰ ਇਕ ਕਾਂਗਰਸੀ ਵਰਕਰ ਆਗੂ ਅਤੇ ਲੀਡਰਸ਼ਿਪ ਦਾ ਫ਼ਰਜ਼ ਬਣਦਾ ਹੈ ਕਿ ਜਗਤਾਰ ਸਿੰਘ ਜੱਗਾ ਹਿੱਸਾ  ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਣ । ਉਨ੍ਹਾਂ ਕਿਹਾ ਕਿ ਇਲਾਕੇ ਵਿੱਚ  ਪਿਛਲੇ ਪੰਜ ਸਾਲ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਰਿਕਾਰਡ ਤੋੜ ਵਿਕਾਸ ਸਦਕਾ ਅੱਜ ਹਰ ਇਕ ਚੋਣ ਰੈਲੀ, ਮੀਟਿੰਗ, ਰੋਡਸ਼ੋਅ, ਡੋਰ ਟੂ ਡੋਰ ਪ੍ਰਚਾਰ ਦੌਰਾਨ ਵਿਧਾਇਕ ਹਿੱਸੋਵਾਲ ਨੂੰ ਭਰਵਾਂ  ਹੁੰਗਾਰਾ ਮਿਲ ਰਿਹਾ ਹੈ। ਜਿਸ ਦੇ ਲਈ ਉਹ ਜਗਰਾਉਂ ਦੇ ਲੋਕਾਂ ਦੇ ਧੰਨਵਾਦੀ ਹਨ । ਇਸ ਮੌਕੇ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਉਹ  ਆਮ ਲੋਕਾਂ ਦੇ ਵਿਚ ਰਹਿਣ ਵਾਲੇ ਆਮ ਸਾਧਾਰਨ ਘਰ ਵਿਚ ਜੰਮੇ ਪਲੇ ਇਨਸਾਨ ਹਨ। ਉਹ ਅੱਜ ਜਨਤਾ ਦੀ ਕਚਹਿਰੀ ਵਿੱਚ ਵਾਅਦਾ ਕਰਦੇ ਹਨ ਕਿ ਪੰਜ ਸਾਲ ਇਲਾਕੇ ਨੂੰ ਸਮਰਪਤ  ਹੋ ਕੇ ਦਿਨ ਰਾਤ ਸੇਵਾ ਲਈ ਇਕ ਕਰ ਦੇਣਗੇ।   ਇਸ ਮੌਕੇ  ਪ੍ਰਧਾਨ  ਰਵਿੰਦਰ ਸਭਰਵਾਲ, ਕੌਂਸਲਰ ਕੰਵਰਪਾਲ ਸਿੰਘ , ਵੀਰੇਂਦਰ ਕਲੇਰ,  ਗੋਪਾਲ ਸ਼ਰਮਾ ,ਦੇਬਰਤ ਸ਼ਰਮਾ  ਸਮੇਤ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ  ।