ਕਾਉਂਕੇ ਕਲਾਂ ਮਈ 2020 ( ਜਸਵੰਤ ਸਿੰਘ ਸਹੋਤਾ) ਪੰਜਾਬ ਸਰਕਾਰ ਵੱਲੋ ਸਰਾਬ ਦੀ ਹੋਮ ਡਲਿਵਰੀ ਦੇ ਫੈਸਲੇ ਖਿਲਾਫ ਕੁੱਲ ਹਿੰਦ ਜਨਵਾਦੀ ਇਸਤਰੀ ਸਭਾ ਤਹਿਸੀਲ ਜਗਰਾਓ ਦੀ ਪ੍ਰਧਾਨ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਹਲਕੇ ਦੇ ਵੱਖ ਵੱਖ ਪਿੰਡਾਂ ਡੱਲਾ,ਭੰਮੀਪੁਰਾ ਕਲਾਂ ਅਤੇ ਮਾਣੂੰਕੇ ਆਦਿ ਵਿਖੇ ਰੋਸ ਮੁਜਾਹਰਾ ਕੀਤਾ।ਰੋਸ ਮੁਜਾਹਰੇ ਦੀ ਅਗਵਾਈ ਕਰਦੀ ਹੋਈ ਪ੍ਰਧਾਨ ਸੁਖਵਿੰਦਰ ਕੌਰ ਨੇ ਕਿਹਾ ਕਿ ਅੱਜ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ-ਕਰਫਿਊ ਦੌਰਾਨ ਪੰਜਾਬ ਦੇ ਬਹੁਤੇ ਲੋੜਵੰਦ ਲੋਕ ਰਾਸਨ ਤੇ ਹੋਰ ਲੋੜੀਦੀਆ ਸੂਹਲਤਾਂ ਤੋ ਬਾਂਝੇ ਹਨ ਜਿੰਨਾ ਦੀ ਆਰਥਿਕ ਸਥਿੱਤੀ ਸੁਧਾਰਨ ਲਈ ਸਰਕਾਰ ਨੂੰ ਪਹਿਲ ਦੇਣੀ ਚਾਹੀਦੀ ਹੈ ਨਾਂ ਕਿ ਘਰ ਘਰ ਸਰਾਬ ਪਹੰੁਚਾਉਣ ਦੇ ਫੈਸਲੇ ਲੈਣੇ ਚਾਹੀਦੇ ਹਨ।ਉਨਾ ਕਿਹਾ ਕਿ ਘਰ ਘਰ ਸਰਾਬ ਪੱੁਜਣ ਨਾਲ ਘਰੇਲੂ ਹਿੰਸਾ ਵਧੇਗੀ ਤੇ ਅਪਰਾਧ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਵੇਗਾ ।ਉਨ੍ਹਾ ਕਿਹਾ ਕਿ ਅਜੇ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਲਕਾਡਾਉਨ ਦੇ ਚਲਦੇ ਗਰੀਬ ਤਬਕੇ ਦੀ ਹਾਲਤ ਬਦਤਰ ਬਣੀ ਹੋਈ ਹੈ ਜਿੰਨਾਂ ਨੂੰ ਸਰਾਬ ਨਹੀ ਰਾਸਨ ਚਾਹੀਦਾ ਹੈ ਜਿਸ ਨਾਲ ਪੂਰੇ ਪਰਿਵਾਰ ਦਾ ਪੇਟ ਭਰਦਾ ਹੈ। ਉਨ੍ਹਾ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਫੈਸਲਾ ਜਲਦੀ ਵਾਪਿਸ ਨਾ ਲਿਆ ਤਾਂ ਕੁੱਲ ਹਿੰਦ ਜਨਵਾਦੀ ਇਸਤਰੀ ਸਭਾ ਵੱਲੋ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਹਾਕਮ ਸਿੰਘ ਡੱਲਾ,ਪਰਮਜੀਤ ਸਿੰਘ ਭੰਮੀਪੁਰਾ,ਪਾਲ ਸਿੰਘ ਭੰਮੀਪੁਰਾ,ਨਿਰਮਲ ਸਿੰਘ ਧਾਲੀਵਾਲ,ਨਰਿੰਦਰ ਕੌਰ,ਬਲਵਿੰਦਰ ਕੌਰ,ਨੀਲਮ ਰਾਣੀ,ਪਰਮਜੀਤ ਕੌਰ,ਕਰਮਜੀਤ ਕੌਰ,ਸਰਬਜੀਤ ਕੌਰ,ਬਲਜੀਤ ਕੌਰ,ਜਸਪਾਲ ਕੌਰ,ਗੁਰਮੇਲ ਕੌਰ,ਵੀਰਪਾਲ ਕੌਰ,ਅਮਰਜੀਤ ਕੌਰ,ਗੁਰਮੀਤ ਕੌਰ,ਭੋਲੀ ਕੌਰ ਆਦਿ ਹਾਜਰ ਸਨ।