ਜਗਰਾਉਂ, 30 ਨਵੰਬਰ(ਅਮਿਤ ਖੰਨਾ)-ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਯੋਗ ਅਗਵਾਈ ਹੇਠ 140 ਸਕੂਲੀ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਤੇ 20 ਕੁਰਸੀਆਂ ਸਕੂਲ ਨੂੰ ਦਿੱਤੀਆਂ ਗਈਆਂ। ਲਾਜਪਤ ਰਾਏ ਕੰਨਿਆ ਵਿਿਦਆਲਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਵੰਡਣ ਸਮੇਂ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੀ ਦੀਆਂ ਸਮਾਜ ਸੇਵੀ ਸੰਸਥਾਵਾਂ ਚੋਂ ਲੋਕ ਸੇਵਾ ਸੁਸਾਇਟੀ ਅਜਿਹੀ ਸੰਸਥਾ ਹੈ ਜਿਹੜੀ ਹਰੇਕ ਹਫ਼ਤੇ ਸਮਾਜ ਸੇਵਾ ਦਾ ਪ੍ਰਾਜੈਕਟ ਲਾ ਕੇ ਲੋੜਵੰਦਾਂ ਦੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸੇਵਾ ਸੁਸਾਇਟੀ ਵੱਲੋਂ ਨਿਰਵਿਘਨ ਸਮਾਜ ਸੇਵੀ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਮੰਜੂ ਗਰੋਵਰ ਨੇ ਸਕੂਲੀ ਵਿਿਦਆਰਥਣਾਂ ਨੂੰ ਗਰਮ ਜਰਸੀਆਂ ਅਤੇ ਸਕੂਲ ਨੂੰ ਕੁਰਸੀਆਂ ਦੇਣ ਲਈ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਮਨੋਹਰ ਸਿੰਘ ਟੱਕਰ, ਪ੍ਰਿੰਸੀਪਲ ਚਰਨਜੀਤ ਭੰਡਾਰੀ, ਪ੍ਰਵੀਨ ਮਿੱਤਲ, ਰਜਿੰਦਰ ਜੈਨ, ਕਪਿਲ ਸ਼ਰਮਾ, ਜਸਵੰਤ ਸਿੰਘ, ਮੁਕੇਸ਼ ਗੁਪਤਾ, ਵਿਨੋਦ ਬਾਂਸਲ, ਆਰ ਕੇ ਗੋਇਲ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰੇਸ਼ ਗੁਪਤਾ, ਮੈਨੇਜਰ ਮੁਕੇਸ਼ ਮਲਹੋਤਰਾ ਮਿੰਟੂ, ਸੋਨੂੰ ਢੰਡ, ਸੁਧੀਰ ਗੋਇਲ, ਵਿਕਾਸ ਮਲਹੋਤਰਾ, ਜਿੰਦਰ ਪਾਲ ਧੀਮਾਨ, ਕੁਲਦੀਪ ਕੋਚਰ, ਵਿਨੋਦ ਕੁਮਾਰ ਢੰਡ, ਰਾਜਨ ਸਿੰਗਲਾ, ਹਰੀ ਓਮ, ਪ੍ਰਸ਼ੋਤਮ ਅਗਰਵਾਲ, ਸ਼ਰਮਾ ਸਵੀਟਸ ਆਦਿ ਹਾਜ਼ਰ ਸਨ।