ਦਾਉਧਰ , ਮਈ 2020 -(ਬਲਬੀਰ ਬਾਠ)
ਸੰਸਥਾ ਗੁਰੂ ਨਾਨਕ ਮਿਸ਼ਨ ਦਾਉਧਰ ਅਤੇ ਦ ਗਰੀਨ ਪੰਜਾਬ ਮਿਸ਼ਨ ਟੀਮ ਤਹਿਤ ਪਿੰਡ ਦਾਉਧਰ ਦੇ ਸੱਤ ਪਾਸਿਆਂ ਤੋਂ ਪਿੰਡ ਦੀ ਹੱਦ ਤੱਕ ਕਈ ਪ੍ਰਕਾਰ ਦੇ, ਛਾਂ ਦਾਰ ਅਤੇ ਹਰਬਲ ਪੌਦਿਆਂ ਨੂੰ ਲਗਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿੱਚ, ਕੱਲ ਤੋਂ ਜਾਣੀ ਸੱਤ ਮਈ ਤੋਂ ਰੁੱਖ ਲਗਾਉਣ ਲਈ ਟੋਏ ਪੁੱਟਣ ਵਿੱਚ ਲੱਗੇ ਹੋਏ ਹਾਂ ਜੋ ਕੇ ਤਕਰੀਬਨ ਗਿਆਰਾਂ ਸੌ ਤੋਂ ਵੱਧ ਰੁੱਖ ਲਗਾਏ ਜਾ ਰਹੇ ਹਨ, ਜਿਸ ਵਿੱਚ ਸਭ ਤੋਂ ਵੱਧ ਸੁਹੰਜਣਾ ਦੇ ਰੁੱਖ ਲਗਾ ਰਹੇ ਹਾਂ, ਜਿਸ ਤੋਂ ਕੋਈ ਵੀ, ਫਲੀਆਂ ਤੋੜ ਕੇ, ਸੁੱਕੀ ਅਤੇ ਤਰੀ ਵਾਲੀ ਸਬਜੀ ਬਣਾ ਸਕਦਾ ਹੈ ਅਚਾਰ ਪਾ ਸਕਦਾ ਹੈ ਅਤੇ ਇਸ ਦੇ ਪੱਤਿਆਂ ਦਾ ਸਾਗ ਅਤੇ ਭੁਰਜੀ ਵੀ ਬਣਾ ਸਕਦੇ ਹਨ ਅਤੇ ਇਸਦੇ ਪੱਤਿਆਂ ਨੂੰ ਘੋਟਕੇ ਪੀਣ ਦੁਆਰਾ ਕਈ ਬੀਮਾਰੀਆਂ ਦੂਰ ਕਰ ਸਕਦੇ ਹਨ, ਇਸੇ ਹੀ ਤਰ੍ਹਾਂ ਹੋਰ ਕਈ ਕਿਸਮ ਦੇ, ਲੋਕਾਂ ਦੇ ਕੰਮ ਆਉਣ ਵਾਲੇ ਰੁੱਖ ਲਗਾ ਰਹੇ ਹਾਂ, ਜਿਸ ਵਿੱਚ ਸਹਿਯੋਗ ਦੀ ਲੋੜ ਜਰੂਰ ਪਵੇਗੀ, ਜੇ ਲੱਗਦਾ ਹੈ ਕੇ ਇਹ ਕੰਮ ਮਨੁੱਖਤਾ ਲਈ ਸਹੀ ਹੋ ਰਿਹਾ ਹੈ ਤਾਂ ਆਪਾਂ ਮਿਲਕੇ ਕੁਝ ਹੋਰ ਵਧੀਆ ਕਰੀਏ, ਧੰਨਵਾਦ ਜੀ। ਗੁਰ ਨਾਨਕ ਮਿਸ਼ਨ ਦਾਉਧਰ ਦੇ ਸੇਵਾਦਾਰ ਸ ਕੁਲਦੀਪ ਸਿੰਘ ਦਾਉਧਰ ਵਲੋਂ ਇਹ ਸਾਰੀ ਜਾਣਕਾਰੀ ਸਾਜੀ ਕੀਤੀ ਗਈ