ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਪੰਜਾਬ ਵਿੱਚ ਕੋਰੋਨਾ ਦੇ 219 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਦੇਰ ਸ਼ਾਮ ਅੰਮ੍ਰਿਤਸਰ ਤੋਂ 15 ਕੋਰੋਨਾ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਹਨ। ਇਸ ਅੱਜ ਆਏ ਨਵੇਂ ਮਾਮਲਿਆਂ ਦੀ ਗਿਣਤੀ 234 ਹੋ ਗਈ ਹੈ। ਪੰਜਾਬ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 1459 ਹੋ ਗਈ ਹੈ।
ਜਾਣਕਾਰੀ ਅਨੁਸਾਰ, ਅੱਜ ਆਏ ਮਾਮਲਿਆਂ ਵਿੱਚ ਜਲੰਧਰ 'ਚੋਂ 6, ਗੁਰਦਾਸਪੁਰ 'ਚੋਂ 48, ਕਪੂਰਥਲਾ 'ਚੋਂ 5, ਪਟਿਆਲਾ 'ਚੋਂ 1, ਲੁਧਿਆਣਾ 'ਚੋਂ 14, ਮੁਕਤਸਰ ਤੋਂ 15, ਫਾਜ਼ਿਲਕਾ ਤੋਂ 34, ਫਰੀਦਕੋਟ ਤੋਂ 27, ਸੰਗਰੂਰ ਤੋਂ 22 ਅਤੇ ਤਰਨਤਾਰਨ 'ਚੋਂ 47 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਮੁਕਤਸਰ ਤੋਂ ਆਏ ਮਾਮਲਿਆਂ ਵਿੱਚ ਤਿੰਨ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।
ਸੂਬੇ ਵਿੱਚ ਕੁੱਲ 30199 ਸ਼ੱਕੀ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 23352 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਵਿੱਚੋਂ ਸਰਗਰਮ ਮਾਮਲੇ 1293 ਹਨ, ਜਦੋਂਕਿ 5396 ਵਿਅਕਤੀਆਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਪੰਜਾਬ ਵਿੱਚ ਹੁਣ ਤਕ 25 ਮੌਤਾਂ ਹੋ ਚੁੱਕੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕੇ ਪੰਜਾਬ ਅੰਦਰ ਲਾਕਡਾਉਣ ਦੀ ਮਜਬੂਤ ਸਥਿਤੀ ਕਾਫੀ ਸਾਰਗਾਰ ਸਾਬਤ ਹੋਈ ਹੈ।ਪਰ ਹੁਣ ਹਲਾਤ ਬਦਲ ਰਹੇ ਹਨ ਅਤੇ ਮਰੀਜ ਦੀ ਗਿਨਤੀ ਦਾ ਵੱਧਣਾ ਖਤਰੇ ਦੀ ਘੰਟੀ।