ਸਿੱਧਵਾਂ ਬੇਟ(ਜਸਮੇਲ ਗਾਲਿਬ)ਸੇਵਾ,ਸਿਮਰਨ,ਲੰਗਰ ਅਤੇ ਪੰਗਤ ਸਿੱਖੀ ਦੇ ਬੁਨਿਆਦੀ ਅਸੂਲ ਹਨ ਇਨ੍ਹਾਂ ਨੂੰ ਸਿੱਖੀ ਤੋਂ ਕਿਸੇ ਵੀ ਕੀਮਤ ਤੇ ਵੱਖ ਨਹੀਂ ਕੀਤਾ ਜਾ ਸਕਦਾ।ਪਰ ਸਿੱਖ ਵਿਰੋਧੀ ਤਾਕਤਾ ਕਿਸੇ ਨਾ ਕਿਸੇ ਬਹਾਨੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਕਹਿੰਦੀਆਂ ਹਨ ਤੇ ਸਿੱਖ ਕੌਮ ਇਨ੍ਹਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੰਦੀ ਰਹੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਆਖਿਆ ਕਿ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਕਦੇ ਵੀ ਬਿਪਤਾ ਆਵੇ ਤਾਂ ਵੀ ਵੀ ਸਿੱਖ ਉਥੋਂ ਦੇ ਲੋਕਾਂ ਦੀ ਮੱਦਦ ਲਈ ਹਮੇਸ਼ਾ ਪਹਿਲਾਂ ਬਹੁੜਦੇ ਹਨ ਤੇ ਦੁਨੀਆਂ ਦੇ ਲੋਕਾਂ ,ਇਥੋਂ ਤੱਕ ਕਿ ਦੁਨੀਆਂ ਦੇ ਵੱਡੇ ਦੇਸ਼' ਦੇ ਮੁਖੀਆਂ ਨੇ ਵੀ ਸਿੱਖਾਂ ਦੇ ਗੁਰਦਆਰੇ ਤੇ ਲੰਗਰ ਦੀ ਪ੍ਰਸ਼ੰਸਾ ਕੀਤਾ ਹੈ ਤੇ ਇੱਥੋਂ ਤੱਕ ਅਖਿਆ ਕਿ ਹਰ ਖਿੱਤੇ ਵਿੱਚ ਗੁਰਦੁਆਰਾ ਤੇ ਸਿੱਖ ਹੋਣੇ ਚਾਹੀਦੇ ਹਨ ਤੇ ਸਿੱਖ ਵਿਰੋਧੀ ਤਾਕਤਾਂ ਜੋ ਸਿੱਖਾਂ ਤੇ ਕੁਝੇ ਹਮਲੇ ਕਰਦੀਆਂ ਹਨ।ਦੇਸ਼ ਵਿਚ ਫੈਲੀ ਕਰੋੋਨਾ ਮਹਾਂਮਰੀ ਕਰਕੇ ਜਿੱਥੇਂ ਦੁਨੀਆਂ ਦੇ ਲੋਕ ਲਾਕਡਾਉਨ ਕਰਕੇ ਅੰਦਰ ਵੜੇ ਹੋਏ ਹਨ ਉਥੇਂ ਵੀ ਸਿੱਖਾਂ ਹੋਰਨਾਂ ਸਮਾਜ ਸੇਵੀ ਜਥੇਬੰਦੀਆਂ ਦੀ ਤਰ੍ਹਾਂ ਅੱਗੇ ਹੋ ਕੇ ਲੋਕਾਂ ਦੀ ਸੇਵਾ ਵਿੱਚ ਰੁੱਝੇ ਹੋਏ ਹਨ।ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਜੋ ਸੰਗਤ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਹੈ ਉਨ੍ਹਾਂ ਨੂੰ ਨਿਸ਼ਾਨੇ ਤੇ ਲਿਆ ਜਾਣਾ ਸਿੱਖਾਂ ਨਾਲ ਸਰਾਸਰ ਧੱਕਾ ਹੈ।ਗਲਤੀਆਂ ਸਰਕਾਰ ਕਰਦਿਆਂ ਹਨ ਤੇ ਉਸ ਦਾ ਖਮਿਆਜ਼ਾਂ ਸਿੱਖਾਂ ਨੂੰ ਭੁਗਤਣਾ ਪੈਂਦਾ ਹੈ।ਉਨ੍ਹਾਂ ਮਹਾਂਰਾਸ਼ਟਰ ਦੇ ਮੰਤਰੀ ਦੀ ਵੀ ਨਿਖੇਧੀ ਕੀਤੀ ਜੋ ਕਹਿ ਰਿਹਾ ਹੈ ਕਿ ਮਹਾਂਰਾਸ਼ਟਰ ਵਿੱਚ ਕਰੋਨਾ ਪੰਜਾਬ ਤੋਂ ਆਇਆ ਹੈ।ਦੁਨੀਆਂ ਦੇ ਹਰ ਸ਼ਹਿਰ,ਕਸਬੇ ਵਿੱਚ ਕਰੋਨਾ ਫੈਲਿਆਂ ਹੋਇਆ ਹੈ ਫਿਰ ਇਹ ਕਹਿਣਾ ਕਿ ਮਹਾਂਰਾਸ਼ਟਰ ਵਿੱਚ ਕਰੋਨਾ ਸਿੱਖਾਂ ਕਰਕੇ ਆਇਆ ਹੈ ਕਿਸੇ ਸਾਜਿਸ਼ ਵਲ ਹੀ ਸੰਕੇਤ ਕਰਦਾ ਹੈ।ਸਿੱਖ ਤਾਂ ਹਮੇਸ਼ਾ ਰੋਜ਼ਾਨਾਂ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦਾ ਹੈ।ਉਨ੍ਹਾਂ ਸਿੱਖ ਵਿਰੋਧੀ ਤਾਕਤਾਂ ਨੂੰ ਆਖਿਆ ਕਿ ਉਹ ਸਿੱਖਾਂ ਤੇ ਆਜਿਹਾਂ ਕੋਝੇ ਦੋਸ਼ ਲਾਉਣ ਬੰਦ ਕਰਨ।