ਮਹਿਲ ਕਲਾਂ/ਬਰਨਾਲਾ, ਮਈ 2020 --(ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਜਗਰਾਉਂ ਬਰਨਾਲਾ 18 ਫੁੱਟਾ ਰੋੜ 3 ਸਾਲ ਤੋਂ 200 ਫੁੱਟ ਦੇ ਕਰੀਬ ਟੁੱਟ ਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ।ਅੱਜ ਬੀ ਕੇ ਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਪਿੰਡ ਗਹਿਲ ਵਿਖੇ ਟੁੱਟੇ ਹੋਏ 200 ਫੁੱਟ ਦੇ ਕਰੀਬ ਰੋਡ ਦੇ ਪਾਣੀ ਵਿੱਚ ਖੜਕੇ ਪੰਜਾਬ ਸਰਕਾਰ ਅਤੇ ਸੈਟਰ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇ ਬਾਜ਼ੀ ਕੀਤੀ।ਪਿੰਡ ਦੀਆਂ ਗਲੀਆ ਨਾਲੀਆਂ ਦਾ ਪਾਣੀ ਪੈਣ ਕਾਰਨ ਇਹ ਰੋੜ ਟੁੱਟਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਰੋਡ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਤਹਿਤ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਆਉਦੇ ਜਾਦੇ ਰਾਹਗੀਰਾਂ ਨੂੰ ਬੜੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ।ਜਦੋ ਵੀ ਕੋਈ ਮੋਟਰਸਾਈਕਲ ਸਵਾਰ ਆਪਣੇ ਪਰਿਵਾਰ ਬੱਚਿਆਂ ਨੂੰ ਲੈ ਕੇ ਸਾਡੇ ਪਿੰਡ ਗਹਿਲ ਆਉਂਦਾ ਹੈ ਤਾਂ ਛੱਪੜ ਦਾ ਰੂਪ ਧਾਰਨ ਕਰ ਚੁੱਕੇ ਪਾਣੀ ਵਿੱਚ ਡਿੱਗ ਪੈਂਦੇ ਨੇ ਅਤੇ ਸਾਨੂੰ ਰੋਜ਼ਾਨਾ ਦੀ ਤਰ੍ਹਾਂ ਚੁੱਕਣੇ ਪੈਦੇ ਨੇ ਜਿਹੜੇ ਪਿੰਡਾਂ ਵਾਲੇ ਲੋਕ ਇਸ ਰੋਡ ਦੇ ਜਾਣੂ ਹਨ। ਉਹ ਤਾਂ ਦੂਜੇ ਪਿੰਡਾਂ ਵਿੱਚ ਦੀ ਘੁੰਮ ਕੇ ਹੋਰ ਰਸਤੇ ਆ ਜਾਦੇ ਜਾ ਲੰਘ ਜਾਂਦੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਪ੍ਰਧਾਨ ਜੱਜ ਸਿੰਘ ਗਹਿਲ ਨੇ ਕਿਹਾ ਕੇ ਰੋਡ ਦੇ ਵਿਚਾਲੇ ਛੱਪੜ ਲੱਗਣ ਦੇ ਕਾਰਨ ਸਾਡਾ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਆਪਣੀ ਯੁਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਮੁਸੀਬਤ ਤੋਂ ਜਨਤਾ ਨੂੰ ਜਲਦੀ ਤੋਂ ਜਲਦੀ ਛੁਟਕਾਰਾ ਦਿਵਾਇਆ ਜਾਵੇ। ਅਖੀਰ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਅਫਸੋਸ ਹੈ ਕਿ ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ।ਜਲਦੀ ਇਹ ਬਿਮਾਰੀ ਠੀਕ ਹੋ ਜਾਵੇ। ਇਸ ਸਮੇਂ ਉਨ੍ਹਾਂ ਨਾਲ਼ ਪਿੰਡ ਇਕਾਈ ਪ੍ਰਧਾਨ ਸੰਤੋਖ ਸਿੰਘ ਗਹਿਲ,ਮੀਤ ਪ੍ਰਧਾਨ ਹਾਕਮ ਸਿੰਘ ਗਹਿਲ,ਖਜ਼ਾਨਚੀ ਬਲਦੇਵ ਸਿੰਘ,ਬਲਜੀਤ ਸਿੰਘ ਗਿੱਲ, ਬੂਟਾ ਸਿੰਘ,ਰੂਪ ਸਿੰਘ,ਨਛੱਤਰ ਸਿੰਘ, ਗੁਰਦੇਵ ਸਿੰਘ,ਪਾਲ ਸਿੰਘ ਮੌਕੇ ਤੇ ਹਾਜ਼ਰ ਸਨ।