ਮਹਿਲ ਕਲਾਂ /ਬਰਨਾਲਾ, ਮਈ 2020 (ਗੁਰਸੇਵਕ ਸਿੰਘ ਸੋਹੀ)- ਪਿੰਡ ਠੀਕਰੀਵਾਲ,ਸੰਘੇੜਾ, ਭੱਦਲਵੱਢ ਅਤੇ ਅਜੀਤ ਨਗਰ ਦੇ ਕਿਸਾ ਨਾਂ ਨੇ ਇਕੱਠੇ ਹੋ ਕੇ ਪੂਰੀ ਦੁਨੀਆਂ ਚ ਮਹਾਂਵਾਰੀ ਬਣ ਫੈਲੇ ਕਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਜਰੂਰੀ ਵਿਚਾਰਾਂ ਕੀਤੀਆਂ । ਇਸ ਮੌਕੇ ਗੁਰਤੇਜ ਸਿੰਘ ਬਿੱਟੂ ਮਾਨ ਠੀਕਰੀਵਾਲ ਨੇ ਬੋਲਦਿਆਂ ਕਿਹਾ ਕਿ ਸੰਨ 2020 ਤੋਂ )2021 ਲਈ ਜ਼ਮੀਨਾਂ ਠੇਕੇ ਤੇ ਲਈਆਂ ਹਨ। ਜਿਨ੍ਹਾਂ ਜ਼ਮੀਨਾਂ ਵਿੱਚ ਹੁਣ ਜੂਨ ਮਹੀਨੇ ਵਿੱਚ ਝੋਨਾ ਲਵਾਈ ਦਾ ਕੰਮ ਸ਼ੁਰੂ ਕਰਨਾ ਹੈ ।ਕਰੋਨਾ ਦੀ ਬਿਮਾਰੀ ਹੋਣ ਕਾਰਨ ਪਰਵਾਸੀ ਮਜ਼ਦੂਰਾਂ ਦੀ ਘਾਟ ਕਰਕੇ ਝੋਨੇ ਦੀ ਲਵਾਈ ਹੋਣੀ ਬਹੁਤ ਮੁਸ਼ਕਿਲ ਹੈ। ਜੇਕਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਪੂਰੀ ਹੋ ਕੇ ਝੋਨਾ ਸਹੀ ਬੀਜਿਆ ਗਿਆ ਤਾਂ ਕਿਸਾਨਾਂ ਨੂੰ ਬਹੁਤ ਹੀ ਘਾਟਾ ਸਹਿਣਾ ਪਵੇਗਾ। ਸਰਕਾਰ ਦੇ ਉਪਰਾਲਿਆਂ ਮੁਤਾਬਕ ਜੋ ਮਸ਼ੀਨਾਂ ਸਿੱਧੀ ਬਿਜਾਈ ਕਰਦੀਆਂ ਹਨ, ਉਹ ਬਹੁਤਾ ਕਾਮਯਾਬ ਨਹੀਂ। ਇਸ ਕਰਕੇ ਜ਼ਮੀਨਾਂ ਠੇਕੇ ਤੇ ਲੈਣ ਵਾਲੇ ਕਿਸਾਨਾਂ ਨੇ ਇੱਕਠੇ ਹੋ ਕੇ ਗੁਰਦੁਆਰਾ ਸਾਹਿਬ ਵਿੱਚ ਪ੍ਰਣ ਕੀਤਾ ਕਿ ਜੋ ਰੇਤਲੀ ਜ਼ਮੀਨ ਹੈ ਉਸ ਦਾ ਠੇਕਾ 50 ਹਜ਼ਾਰ ਰੁਪਏ ਅਤੇ ਵਧੀਆ ਜ਼ਮੀਨ ਦਾ ਠੇਕਾ 55 ਹਜ਼ਾਰ ਰੁਪਏ ਤੈਅ ਕੀਤਾ ਗਿਆ। ਜੋ ਕਿਸਤ ਕਿਸਾਨਾਂ ਵੱਲੋਂ ਜ਼ਮੀਨ ਵਿੱਚ ਵੜਨ ਤੋਂ ਪਹਿਲਾਂ ਦਿੱਤੀ ਜਾਂਦੀ ਸੀ, ਉਹ ਹੁਣ ਝੋਨੇ ਦੀ ਫ਼ਸਲ ਵੱਢ ਕੇ ਅਤੇ ਅਗਲੀ ਕਿਸਤ ਕਣਕ ਦੀ ਫਸਲ ਵੱਢ ਕੇ ਦਿੱਤੀ ਜਾਵੇਗੀ ।
ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਠੇਕੇ ਤੇ ਦੇਣ ਵਾਲੇ ਵੀ ਕਿਸਾਨ ਹੀ ਹਨ , ਇਸ ਲਈ ਇਹ ਫੈਸਲਾ ਹੋਰਨਾਂ ਪਿੰਡਾਂ ਚ ਲਾਗੂ ਕਰਨ ਲਈ ਉਨ੍ਹਾਂ ਨਾਲ ਵਿਚਾਰ ਕਰਕੇ ਲਾਗੂ ਕਰਵਾਇਆ ਜਾਵੇਗਾ । ਜੇਕਰ ਜ਼ਮੀਨ ਠੇਕੇ ਤੇ ਦੇਣ ਵਾਲੇ ਕਿਸਾਨ ਇਸ ਫੈਸਲੇ ਦਾ ਸਮਰਥਨ ਨਹੀਂ ਕਰਦੇ ਉਨ੍ਹਾਂ ਦੀ ਜ਼ਮੀਨ ਹੋਰ ਕੋਈ ਕਿਸਾਨ ਠੇਕੇ ਤੇ ਨਹੀਂ ਲਵੇਗਾ ਅਤੇ ਕਿਸਾਨ ਉਸ।ਦਾ ਸਾਥ ਨਹੀਂ ਦੇਣਗੇ । ਇਸ ਮੌਕੇ ਰਣਜੀਤ ਸਿੰਘ ,ਜਗਰਾਜ ਸਿੰਘ, ਜੱਗਾ ਸਿੰਘ ,ਪ੍ਰਧਾਨ ਭਜਨ ਸਿੰਘ ,ਗੁਰਨਾਮ ਸਿੰਘ ਨੱਥੋ ਵਾਲੀਆਂ, ਦਿਲਵਰ ਸਿੰਘ ਲੱਡੂ, ਜੱਸੀ ਮਾਨ ,ਬਹਾਦਰ ਮਾਨ, ਹਾਕਮ ਸਿੰਘ, ਕਾਲੀ ਮਾਨ ,
ਬਾਦਲ ਸਿੰਘ, ਜੀਤ ਸਿੰਘ ਸੰਘੇੜਾ, ਗੋਪੀ ਭੱਦਲਵੱਡ , ਰਾਜਵਿੰਦਰ, ਦੀਪਇੰਦਰ ਸਿੰਘ, ਸਤਨਾਮ ਸਿੰਘ ,ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਮਹੰਤ ਸਿੰਘ ਸੰਘੇੜਾ ਆਦਿ ਕਿਸਾਨ ਹਾਜ਼ਰ ਸਨ