ਰਾਜਾਸਾਂਸੀ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਤਾਲਾਬੰਦੀ ਕਾਰਨ ਠੱਪ ਹੋਈਆਂ ਹਵਾਈ ਸੇਵਾਵਾਂ ਕਰਕੇ ਭਾਰਤ ਵਿਚ ਫਸੇ ਬਰਤਾਨੀਆ ਨਾਗਰਿਕਾਂ ਦੀ ਵਾਪਸੀ ਲਈ ਬ੍ਰਿਟਿਸ਼ ਸਰਕਾਰ ਵੱਲੋਂ ਲਗਾਤਾਰ ਸਪੈਸ਼ਲ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੋਂਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਅੱਜ ਤੜਕੇ ਕਤਰ ਏਅਰਵੇਜ਼ ਦੀਆਂ ਵੱਖ-ਵੱਖ ਦੋ ਉਡਾਣਾਂ ਰਾਹੀਂ 540 ਯਾਤਰੀ ਲੰਡਨ ਲਈ ਰਵਾਨਾ ਹੋਏ। ਕਤਰ ਏਅਰ ਦੀ ਉਡਾਣ ਨੰ:-7451 ਜੋ ਕਿ ਤੜਕੇ ਇੱਥੋਂ 3.57 ਵਜੇ 270 ਯਾਤਰੀ ਲੈ ਕੇ ਰਵਾਨਾ ਹੋਈ। ਇਸ ਤੋਂ ਇਲਾਵਾ ਦੂਸਰੀ ਕਤਰ ਏਅਰਵੇਜ਼ ਦੀ ਉਡਾਣ ਨੰ:-3457 ਜੋ ਸਵੇਰੇ 6.43 ਵਜੇ 270 ਯਾਤਰੀ ਲੈ ਕੇ ਇੱਥੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਰਵਾਨਾ ਹੋਈ।