You are here

ਵਿਧਾਨ ਸਭਾ 2022 ਚੋਣਾਂ ਨੂੰ ਸਚੁਝੇ ਢੰਗ ਨਾਲ ਸਿਰੇ ਚਾੜ੍ਹਨ ਲਈ ਤਿਆਰੀਆਂ ਮੁਕੰਮਲ

ਜਗਰਾਉਂ 18 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਸ੍ਰੀ ਪਾਟਿਲ ਕੇਤਨ ਬਾਲੀਰਾਮ ਆਈ ਪੀ ਐੱਸ,ਐਸ ਐਸ ਪੀ ਲੁਧਿਆਣਾ ਦਿਹਾਤੀ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ 2022 ਨੂੰ ਸੁਚੱਜੇ ਢੰਗ ਅਤੇ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਮਾਨਯੋਗ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੂੰ ਸੈਂਟਰਲ ਆਰਮਡ ਪੁਲਿਸ ਫੋਰਸ ਦੀਆਂ 20 ਕੰਪਨੀਆਂ ਅਲਾਟ ਹੋਈਆਂ ਹਨ। ਜ਼ਿਲਾ ਲੁਧਿਆਣਾ ਦਿਹਾਤੀ ਵਿਚ ਹਲਕਾ ਦਾਖਾ -68, ਰਾਏਕੋਟ-69, ਜਗਰਾਉਂ-70, ਦੀਆਂ 355 ਪੋਲਿੰਗ  ਲੋਕੇਸ਼ਨਾ ਅਤੇ ਹਲਕਾ ਗਿੱਲ-66, ਦੀਆਂ 06, ਪੋਲਿੰਗ ਲੋਕੇਸ਼ਨਾ ਕੁੱਲ 361 ਲੋਕੇਸ਼ਨਾ ਹਨ। ਜਿਸਦੇ ਵਿਚ 286 ਆਰਡਨਰੀ ਅਤੇ 75 ਕਰਿਟੀਕਲ ਲੋਕੇਸ਼ਨਾ ਹਨ। ਇਨ੍ਹਾਂ  ਲੋਕੇਸ਼ਨਾ ਤੇ ਪੋਲਿੰਗ ਡਿਊਟੀ ਲਈ ਕੁੱਲ 1727 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਮੁੱਚੇ ਏਰੀਏ ਨੂੰ ਗਸਤਾਂ ਨਾਲ ਕਵਰ ਕਰਨ ਲਈ 53 ਪੈਟਰੋਲਿੰਗ ਪਾਰਟੀਆਂ ਪਰ 153 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ। ਜ਼ਿਲਾ ਲੁਧਿਆਣਾ ਦਿਹਾਤੀ ਦੇ ਨਾਲ ਲਗਦੇ ਜ਼ਿਲਿਆਂ ਦੀਆਂ ਹੱਦਾਂ ਬਾਹਰੋਂ ਆਉਣ ਵਾਲੇ ਸ਼ੱਕੀ/ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਕੁੱਲ 17 ਨਾਕਾਬੰਦੀਆ ਕੀਤੀਆਂ ਗਈਆਂ ਹਨ, ਜਿਨਾ ਪਰ 204 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸੇ ਤਰ੍ਹਾਂ ਜ਼ਿਲੇ ਅੰਦਰ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਭਰਮਾਉਣ ਵਾਸਤੇ ਨਕਦੀ ਨਸ਼ਾ ਅਤੇ ਸ਼ਰਾਬ ਆਦਿ ਨੂੰ ਰੋਕਣ ਲਈ ਐਫ ਐਸ ਟੀ,ਐਸ ਐਸ ਟੀ, ਅਤੇ ਵੀ ਐਸ ਟੀ, ਦੀਆਂ 44 ਪਾਰਟੀਆਂ ਵਿੱਚ 152 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜਿਲੇ ਅੰਦਰ ਜੇਕਰ ਕੋਈ ਲਾਅ ਐਂਡ ਆਰਡਰ ਡਿਊਟੀ ਸੰਬੰਧੀ ਕੋਈ ਸਮਸਿਆ ਪੈਦਾ ਹੁੰਦੀ ਹੈ ਤਾਂ ਸਥਿਤੀ ਨੂੰ ਤੁਰੰਤ  ਕਾਬੂ ਕਰਨ ਲਈ19 ਕਿਯੁ ਆਰ ਟੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਰਿਜ਼ਰਵ ਡਿਊਟੀ ਅਤੇ ਹੋਰ ਵਾਧੂ ਡਿਉਟੀਆਂ ਪਰ ਵੀ ਕਰਮਚਾਰੀ ਤਾਇਨਾਤ ਕੀਤੇ ਹਨ।