ਜਗਰਾਓਂ/ਲੁਧਿਆਣਾ, ਅਪ੍ਰੈਲ 2020 (ਸਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)- ਜਗਰਾਓਂ ਇਲਾਕੇ ਲਈ ਅੱਜ ਉਸ ਸਮੇਂ ਰਾਹਤ ਭਰੀ ਖਬਰ ਸਾਹਮਣੇ ਆਈ ਜਦੋਂ ਪਿੰਡ ਗੁੜੇ ਦੇ ਤਬਲੀਗੀ ਜਮਾਤ ਨਾਲ ਸਬੰਧਤ ਕੋਰੋਨਾ ਤੋਂ ਪੀੜਿਤ ਨੋਜ਼ਵਾਨ ਰਫੀਕ ਮੁਹੰਮਦ ਦੇ 11 ਚੋਂ 9 ਅਤੇ ਪਿੰਡ ਰਾਮਗੜ੍ਹ ਭੁੱਲਰ ਦੇ ਰਿਆਸਤ ਅਲੀ ਦੇ ਸਾਰੇ 13 ਪਰਿਵਾਰਿਕ ਮੈਂਬਰਾਂ ਤੇ ਨਜ਼ਦੀਕੀਆਂ ਦੀ ਰਿਪੋਰਟ ਨੈਗਟਿਵ ਆਈ ਹੈ।ਐਸ ਐਮ ਓ ਨੇ ਦੱਸਿਆ ਕਿ ਕੋਰੋਨਾ ਦੀ ਬੀਮਾਰੀ ਨਾਲ ਪੀੜਿਤ ਉਕਤ ਦੋਹਾਂ ਨੋਜ਼ਵਾਨਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਤੇ ਨਜ਼ਦੀਕੀਆਂ ਨੂੰ ਸਿਵਿਹਸਪਤਾਲ ਵਿਖੇ ਕੁਆਰਟੀਨ ਕਰਕੇ ਉਨ੍ਹਾਂ ਦੇ ਲੈ ਕੇ ਟੈਸਟ ਲਈ ਭੇਜੇ ਸਨ ਜਿਨ੍ਹਾਂ ਦੀ ਰਿਪੋਰਟ ਅੱਜ ਨੈਗਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਫਾਰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁੜੇ ਪਿੰਡ ਦੇ ਰਫੀਕ ਮਹੁੰਮਦ ਦੇ ਪਿਤਾ ਨੂਰ ਮਹੁੰਮਦ ਅਤੇ ਬੇਟਾ ਦਿਲਸ਼ਾਦ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਇਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਹੈ ਫਿਰ ਵੀ ਇਨ੍ਹਾਂ ਨੂੰ 14 ਦਿਨ ਘਰਾਂ ਅੰਦਰ ਕੁਆਰਟੀਨ ਕੀਤਾ ਜਾਵੇਗਾ। ਜਗਰਾਓਂ ਵਿਚ ਪਿਛਲੇ ਕਈ ਦਿਨਾਂ ਤੋਂ ਲੋਕ ਆਪੋ ਆਪਣੀ ਕਿਆਫ਼ ਰਾਇਆ ਲਾ ਰਹੇ ਸਨ ਅੱਜ ਸੱਭ ਵਿੱਚ ਕੁਸ ਕੋ ਖੁਸ਼ੀ ਆਈ ਹੈ।