You are here

'ਪੈਨਸ਼ਨਧਾਰਕਾਂ ਨੂੰ ਘਰ ਬੈਠੇ ਮਿਲੇਗੀ ਪੈਨਸ਼ਨ, ਬੈਂਕਾਂ 'ਚ ਜਾਣ ਦੀ ਲੋੜ ਨਹੀਂ''

ਜ਼ਿਲਾ ਲੁਧਿਆਣਾ 'ਚ 2.15 ਲੱਖ ਤੋਂ ਵਧੇਰੇ ਲਾਭਪਾਤਰੀਆਂ ਨੂੰ ਹੋਵੇਗੀ ਪੈਨਸ਼ਨ ਵੰਡ

ਪੈਨਸ਼ਨਾਂ ਦੀ ਵੰਡ ਬੈਂਕਾਂ ਦੇ ਵਪਾਰਕ ਪ੍ਰਤੀਨਿਧ, ਡਾਕ ਕਰਮਚਾਰੀ ਅਤੇ ਆਂਗਣਵਾੜੀ ਵਰਕਰ ਕਰਨਗੇ

ਦੋ ਮਹੀਨਿਆਂ ਦੀ ਕਰੀਬ 33 ਕਰੋੜ ਰੁਪਏ ਦੀ ਰਾਸ਼ੀ ਖਾਤਿਆਂ 'ਚ ਭੇਜੀ

ਲੁਧਿਆਣਾ, ਅਪ੍ਰੈਲ 2020 - ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਕਰਫਿਊ/ਲੌਕਡਾਊਨ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਨੇ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਜ਼ਿਲਾ ਲੁਧਿਆਣਾ ਦੇ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਪੈਨਸ਼ਨ ਲਾਭਪਾਤਰੀਆਂ ਨੂੰ ਉਨਾਂ ਦੇ ਘਰਾਂ 'ਚ ਹੀ ਬੈਂਕਾਂ ਦੇ ਕੰਮ ਕਰ ਰਹੇ ਵਪਾਰਕ ਪ੍ਰਤੀਨਿਧੀਆਂ, ਡਾਕ ਕਰਮੀਆਂ ਅਤੇ ਆਂਗਣਵਾੜੀ ਵਰਕਰਾਂ ਰਾਹੀਂ ਪੈਨਸ਼ਨ ਵੰਡਾਉਣ ਦਾ ਨਿਰਣਾ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ ਕੁੱਲ 2 ਲੱਖ, 15 ਹਜ਼ਾਰ 13 ਲਾਭਪਾਤਰੀਆਂ ਦੀ ਜਨਵਰੀ ਅਤੇ ਫਰਵਰੀ, 2020 (ਦੋ ਮਹੀਨੇ ਦੀ) ਦੀ ਮਹੀਨਾਵਾਰ ਪੈਨਸ਼ਨ, ਜਿਸਦੀ ਕੁੱਲ ਰਾਸ਼ੀ 32 ਕਰੋੜ, 87 ਲੱਖ 82 ਹਜ਼ਾਰ ਬਣਦੀ ਹੈ, 23 ਮਾਰਚ ਨੂੰ ਲਾਭਪਾਤਰੀਆਂ ਦੇ ਖ਼ਾਤੇ ਵਿੱਚ ਪਾ ਦਿੱਤੀ ਗਈ ਸੀ। ਕਈ ਲਾਭਪਾਤਰੀਆਂ ਨੇ ਇਹ ਪੈਨਸ਼ਨ ਬੈਂਕਾਂ ਵਿੱਚੋਂ ਕਢਵਾ ਲਈ ਸੀ ਪਰ ਵੱਡੀ ਗਿਣਤੀ ਵਿੱਚ ਲਾਭਪਾਤਰੀ ਕਰਫਿਊ/ਲੌਕਡਾਊਨ ਦੇ ਕਾਰਨ ਕਢਵਾਉਣ ਤੋਂ ਰਹਿ ਗਏ ਸਨ।

 ਅਗਰਵਾਲ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਇਹ ਜਿੰਮੇਵਾਰੀ ਇੰਡੀਆ ਪੋਸਟ ਪੇਮੈਂਟ ਬੈਂਕ ਵੱਲੋਂ ਨਿਭਾਈ ਜਾਵੇਗੀ, ਜਦਕਿ ਪੰਜ ਬਲਾਕਾਂ ਡੇਹਲੋ, ਪੱਖੋਵਾਲ, ਰਾਏਕੋਟ, ਸੁਧਾਰ ਅਤੇ ਸਮਰਾਲਾ ਦਾ ਕੰਮ ਵੀ ਇਸ ਬੈਂਕ ਨੂੰ ਸੌਂਪਿਆ ਗਿਆ ਹੈ। ਪੇਂਡੂ ਖੇਤਰਾਂ ਵਿੱਚ ਮੁੱਖ ਤੌਰ 'ਤੇ ਪੈਨਸ਼ਨ ਵੰਡਣ ਦਾ ਕੰਮ ਬੈਂਕ ਕਸਟਮਰ ਅਕਾਂਊਟਸ (ਬੀ. ਸੀ. ਏ.) ਵੱਲੋਂ ਕਰਵਾਇਆ ਜਾਵੇਗਾ। ਬੀ. ਸੀ. ਏ. ਨੂੰ ਪੈਨਸ਼ਨ ਵੰਡਣ ਵਿੱਚ ਆਂਗਣਵਾੜੀ ਵਰਕਰਾਂ ਸਹਿਯੋਗ ਕਰਨਗੀਆਂ।

ਉਨਾਂ ਸਪੱਸ਼ਟ ਕੀਤਾ ਕਿ ਜਿਨ•ਾਂ ਪੈਨਸ਼ਨਧਾਰਕਾਂ ਨੇ ਉਕਤ ਮਹੀਨਿਆਂ ਦੀ ਪੈਨਸ਼ਨ ਪਹਿਲਾਂ ਹੀ ਬੈਂਕ ਵਿੱਚੋਂ ਡਰਾਅ ਕਰਾ ਲਈ ਸੀ, ਉਹਨਾਂ ਤੋਂ ਇਲਾਵਾ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਹੀ ਘਰ-ਘਰ ਪੈਨਸ਼ਨ ਵੰਡੀ ਜਾਵੇਗੀ। ਕਰਫਿਊ/ਲੌਕਡਾਊਨ ਦੀ ਸਥਿਤੀ ਤੋਂ ਬਾਅਦ ਪੈਨਸ਼ਨਧਾਰਕਾਂ ਨੂੰ ਪਹਿਲਾਂ ਦੀ ਤਰ•ਾਂ ਹੀ ਪੈਨਸ਼ਨ ਮਿਲਿਆ ਕਰੇਗੀ।