You are here

ਭਾਰਤ ਲਈ ਨਿਰਣਾਇਕ ਹੈ ਇਹ ਹਫ਼ਤਾ, ਤੈਅ ਹੋਵੇਗੀ ਦੇਸ਼ ਦੀ ਦਸ਼ਾ ਤੇ ਦਿਸ਼ਾ

ਨਵੀਂ ਦਿੱਲੀ, ਅਪ੍ਰੈਲ 2020-(ਏਜੰਸੀ )-

 ਭਾਰਤ 'ਚ ਕੋਰੋਨਾ ਪੀੜਤਾਂ ਮਰੀਜ਼ਾਂ ਦੀ ਗਿਣਤੀ ਦੋ ਮਹੀਨਿਆਂ ਬਾਅਦ ਇਕ ਹਜ਼ਾਰ ਪਾਰ ਕਰ ਗਈ ਹੈ। ਪਿਛਲੇ ਹਫ਼ਤੇ 'ਚ ਇਕ ਹਜ਼ਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਪਾਰ ਕਰਨ ਵਾਲਾ ਭਾਰਤ ਦੁਨੀਆ ਦੇ 20 ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ। ਬਿਮਾਰ ਲੋਕਾਂ ਦੀ ਗਿਣਤੀ ਤੇ ਬਿਮਾਰੀ ਸਬੰਧੀ ਭਾਰਤ ਦੀ ਸਥਿਤੀ ਹਾਲੇ ਕਾਬੂ 'ਚ ਕਹੀ ਜਾ ਸਕਦੀ ਹੈ।

ਚੁਣੌਤੀ ਅੱਗੇ ਹੈ। ਇਸ ਤੋਂ ਬਾਅਦ ਵਧਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਤੈਅ ਕਰੇਗੀ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਕਹਿਰ ਦੀ ਸਥਿਤੀ ਕਿਹੋ ਜਿਹੀ ਰਹਿਣ ਵਾਲੀ ਹੈ। ਇਸ ਤੋਂ ਇਹ ਵੀ ਪਤਾ ਲੱਗੇਗਾ ਕਿ ਪੂਰੇ ਦੇਸ਼ 'ਚ ਹਫ਼ਤੇ ਦੇ ਲਾਕਡਾਊਨ ਦਾ ਕੀ ਅਸਰ ਰਿਹਾ। ਆਓ ਜਾਣਦੇ ਹਾਂ ਤੇ ਸਮਝਦੇ ਹਾਂ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ 1000ਵੇਂ ਮਾਮਲੇ ਤੋਂ ਬਾਅਦ ਪੀੜਤ ਮਾਮਲਿਆਂ ਦਾ ਗ੍ਰਾਫ਼ ਕੀ ਸੀ? ਇਸ ਟ੍ਰੈਂਡ ਦੇ ਆਧਾਰ 'ਤੇ ਭਾਰਤ 'ਚ ਇਸ ਵਾਇਰਸ ਦੇ ਆਗਾਮੀ ਪ੍ਰਭਾਵ ਨੂੰ ਸਮਝਿਆ ਜਾ ਸਕਦਾ ਹੈ।

ਪਿਛਲੇ ਹਫ਼ਤੇ ਜਿਨ੍ਹਾਂ ਦੇਸ਼ਾਂ ਨੇ ਇਕ ਹਜ਼ਾਰ ਮਾਮਲਿਆਂ ਦੇ ਅੰਕੜੇ ਨੂੰ ਪਾਰ ਕੀਤਾ, ਉਨ੍ਹਾਂ 'ਚ ਰੋਜ਼ਾਨਾ ਵਾਧਾ ਦਰ ਬਹੁਤ ਘੱਟ ਰਹੀ ਵਾਧਾ ਦਰ ਘੱਟ ਰੱਖਣ ਮਗਰ ਮੰਨਿਆ ਜਾ ਸਕਦਾ ਹੈ ਕਿ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪ੍ਰਕੋਪ ਨਾਲ ਜੂਝਣ ਵਾਲੇ ਦੇਸ਼ਾਂ ਤੋਂ ਇਨ੍ਹਾਂ ਦੇਸ਼ਾਂ ਨੇ ਬਹੁਤ ਕੁਝ ਸਿੱਖਿਆ ਹੈ। ਤਾਂ ਹੀ ਤਾਂ ਭਾਰਤ ਸਮੇਤ ਇਨ੍ਹਾਂ ਦੇਸ਼ਾਂ 'ਚ ਲਾਕਡਾਊਨ ਤੇ ਸੋਸ਼ਲ ਡਿਸਟੈਂਸਿੰਗ 'ਤੇ ਤੇਜ਼ੀ ਨਲ ਭਰੋਸਾ ਕੀਤਾ। ਇਟਲੀ ਤੇ ਸਪੇਨ ਨੇ ਉਦੋਂ ਵੱਡੇ ਕਦਮ ਚੁੱਕੇ ਜਦੋਂ ਇੱਥੇ ਵਾਇਰਸ ਵੱਡੇ ਪੱਧਰ 'ਤੇ ਫੈਲ ਚੁੱਕਾ ਸੀ।

ਭਾਰਤ 'ਚ ਲਾਕਡਾਊਨ ਕਦਮ ਦੌਰਾਨ ਉਸ ਦਾ 1000ਵਾਂ ਮਾਮਲਾ ਸਾਹਮਣੇ ਆਇਆ। ਲਿਹਾਜ਼ਾ ਅਗਲੇ ਹਫ਼ਤੇ ਆਉਣ ਵਾਲੇ ਨਵੇਂ ਮਾਮਲੇ ਇਹ ਤੈਅ ਕਰਨਗੇ ਕਿ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮ ਕਿੰਨੇ ਪ੍ਰਭਾਵਸ਼ਾਲੀ ਸਾਬਤ ਹੋ ਰਹੇ ਹਨ। ਹਾਲਾਂਕਿ ਇਸ ਤਸਵੀਰ ਦਾ ਇਕ ਮਾਪ ਇਹ ਹੋ ਸਕਦਾ ਹੈ ਕਿ ਜੇਕਰ ਇਕ ਹਜ਼ਾਰ ਮਾਮਲਿਆਂ ਮਗਰੋਂ ਭਾਰਤ 'ਚ ਪੀੜਤ ਲੋਕਾਂ ਦੀ ਦਰ ਚੀਨ ਜਿਹੀ ਰਹਿੰਦੀ ਹੈ ਤਾਂ ਭਾਰਤ 'ਚ ਬਿਮਾਰਾਂ ਦੀ ਗਿਣਤੀ 9 ਹਜ਼ਾਰ ਪਾਰਕਰ ਸਕਦੀ ਹੈ। ਹਾਲਾਂਕਿ ਇਸ ਦੂਸਰਾ ਪਹਿਲੂ ਇਹ ਹੈ ਕਿ ਜੇਕਰ ਭਾਰਤ 'ਚ ਬਿਮਾਰਾਂ ਦੀ ਗਿਣਤੀ 'ਚ ਜਾਪਾਨ ਦਾ ਟ੍ਰੈਂਡ ਦਿਖਦਾ ਹੈ ਤਾਂ ਭਾਰਤ 'ਚ ਬਿਮਾਰਾਂ ਦੀ ਗਿਣਤੀ 1500 ਦੇ ਆਸਪਾਸ ਰਹਿ ਸਕਦੀ ਹੈ।

ਹਾਂਗਕਾਂਗ ਦੇ ਇਕ ਹਸਪਤਾਲ 'ਚ 23 ਕੋਵਿਡ-19 ਮਰੀਜ਼ਾਂ ਦਾ ਅਧਿਐਨ ਦੱਸਦਾ ਹੈ ਕਿ ਇਹ ਬਿਮਾਰੀ ਮਨਮਾਨੇ ਢੰਗ ਨਾਲ ਕਿਵੇਂ ਫੈਲ ਸਕਦੀ ਹੈ।

ਕਿੰਨਾ ਤੇਜ਼ ਫੈਲਾਅ

ਸ਼ੁਰੂਆਤੀ ਪੜ੍ਹਾਅ 'ਚ ਵਿਅਕਤੀ 'ਚ ਵਾਇਰਲ ਲੋਡ ਸਭ ਤੋਂ ਵੱਧ ਹੁੰਦਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਇਸ ਕੈਰੀਅਰ 'ਚ ਗੰਭੀਰ ਲੱਛਣ ਨਹੀਂ ਹੁੰਦੇ ਹਨ ਫਿਰ ਵੀ ਸਭ ਤੋਂ ਜ਼ਿਆਦਾ ਵਾਇਰਸ ਇਸ ਦੇ ਅੰਦਰ ਹੁੰਦਾ ਹੈ। ਲਿਹਾਜ਼ਾ ਇਮਿਊਨਿਟੀ ਟ੍ਰਾਂਸਮਿਸ਼ਨ 'ਚ ਅਜਿਹੇ ਵਿਅਕਤੀ ਵੱਡਾ ਖ਼ਤਰਾ ਸਾਬਤ ਹੁੰਦੇ ਹਨ।