ਅਜੀਤ ਨਗਰ ਵਿਖੇ ਵੀ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਜ਼ਰੂਰੀ ਸਾਮਾਨ
ਕਪੂਰਥਲਾ ,ਮਾਰਚ 2020- (ਹਰਜੀਤ ਸਿੰਘ ਵਿਰਕ)-
ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕਪੂਰਥਲਾ ਸ੍ਰੀ ਕਿਸ਼ੋਰ ਕੁਮਾਰ ਅਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਅੱਜ ਸੁਖਜੀਤ ਆਸ਼ਰਮ (ਹੋਮ ਫਾਰਮ ਮੈਂਟਰੀ ਰਿਟਾਰਡਡ ਚਿਲਡਰਨ) ਕਪੂਰਥਲਾ ਅਤੇ ਆਰੀਆ ਵਾਤਸਲਿਆ ਗ੍ਰਹਿ ਵੈਦਿਕ ਸ਼ਰਮ ਆਸ਼ਰਮ ਦਾ ਦੌਰਾ ਕਰਕੇ ਉਥੇ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ। ਇਸ ਮੌਕੇ ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਾਨੂੰ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਹੀ ਸਮਾਜ ਦੀ ਅਸਲ ਸੇਵਾ ਹੈ। ਇਸ ਤੋਂ ਬਾਅਦ ਉਨਾਂ ਅਜੀਤ ਨਗਰ ਵਿਖੇ ਵੀ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਲੋੜੀਂਦੇ ਸਾਮਾਨ ਦੀ ਵੰਡ ਕੀਤੀ। ਸਮਾਜ ਸੇਵਕ ਅਤੇ ਪੈਰਾ ਲੀਗਲ ਵਲੰਟੀਅਰ ਸ. ਸੂਰਤ ਸਿੰਘ ਪੱਡਾ ਦੇ ਸਹਿਯੋਗ ਨਾਲ ਕੀਤੀ ਇਸ ਵੰਡ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਕਪੂਰਥਲਾ ਸ੍ਰੀਮਤੀ ਸਨੇਹ ਲਤਾ, ਸ੍ਰੀ ਕਪੂਰ ਚੰਦ ਗਰਗ ਅਤੇ ਦੋਵਾਂ ਆਸ਼ਰਮਾਂ ਦਾ ਸਟਾਫ ਅਤੇ ਹੋਰ ਮੌਜੂਦ ਸਨ।