You are here

ਸਮੱੁਚੇ ਪਿੰਡ ਨੂੰ ਸੈਨੇਟਾਈਜ ਕਰਨ ਲਈ ਕੀਤਾ ਦਵਾਈ ਦਾ ਛਿੜਕਾਅ ।

ਕਾਉਂਕੇ ਕਲਾਂ, 28 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਤੇ ਸਰਕਾਰੀ ਹਦਾਇਤਾਂ ਨੂੰ ਮੱੁਖ ਰੱਖਦਿਆ ਪਿੰਡ ਕਾਉਂਕੇ ਕਲਾਂ ਦੇ ਸਰਪੰਚ ਜਗਜੀਤ ਸਿੰਘ ਕਾਉਂਕੇ ਵੱਲੋ ਨਗਰ ਨਿਵਾਸੀਆ ਤੇ ਸਮੱੁਚੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਨੂੰ ਸੈਨੇਟਾਈਜ ਕਰਨ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ।ਸਰਪੰਚ ਜਗਜੀਤ ਸਿੰਘ ਕਾਉਂਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਪਿੰਡ ਵਿੱਚ ਹਾਈਪੋਕਲੇਰਾਈਟ ਦੇ ਛਿੜਕਾਅ ਕਰਨ ਦੀ ਮੁਹਿੰਮ ਸੁਰੂ ਕੀਤੀ ਹੈ ਤਾਂ ਜੋ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਦਾ ਸਖਤੀ ਨਾਲ ਟਾਕਰਾ ਕੀਤਾ ਜਾ ਸਕੇ।ਉਨਾ ਕਿਹਾ ਕਿ ਅੱਜ ਪਿੰਡ ਨੂੰ ਸੈਨੇਟਾਈਜ ਕਰਨ ਵਜੋ ਦਵਾਈ ਦੇ ਛਿੜਕਾਅ ਲਈ ਪਿੰਡ ਦੇ ਪੰਚਾਂ ਤੇ ਹੋਰਨਾਂ ਸਖਸੀਅਤਾਂ ਦਾ ਸਹਿਯੋਗ ਲਿਆ ਗਿਆ ਹੈ।ਉਨਾ ਪਿੰਡ ਦੇ ਨਗਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਨਿਯਮਾ ਦੀ ਅਣਦੇਖੀ ਕਰਨ ਦੀ ਥਾਂ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜਾਰੀ ਹਦਾਇਤਾ ਦੀ ਪਾਲਣਾ ਕਰਨ ਤੇ ਇਸ ਕਰੋਨਾ ਵਾਇਰਸ ਤੋ ਘਬਰਾਉਣ ਦੀ ਥਾਂ ਇਸ ਤੋ ਸੁਚੇਤ ਹੋਣ।ਉਨਾ ਕਿਹਾ ਕਿ ਇਸ ਸੰਕਟ ਦੇ ਸਮੇ ਪਿੰਡ ਦੇ ਮੱੁਖੀ ਹੋਣ ਦੇ ਨਾਤੇ ਉਨਾ ਵੱਲੋ ਵੀ ਜੋ ਬਣਦੀ ਜਿੰਮੇਵਾਰੀ ਹੋਵੇਗੀ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਉਨਾ ਨਾਲ ਜਨਰਲ ਸਕੱਤਰ ਜਸਦੇਵ ਸਿੰਘ ਕਾਉਂਕੇ,ਪ੍ਰਧਾਨ ਬਲਦੀਪ ਸਿੰਘ,ਸੂਬੇਦਾਰ ਹਰਨੇਕ ਸਿੰਘ,ਪ੍ਰਧਾਨ ਗੁਰਦੇਵ ਸਿੰਘ,ਕੁਲਵੰਤ ਸਿੰਘ ਨੰਬਰਦਾਰ,ਰੁਪਿੰਦਰਜੀਤ ਸਿੰਘ,ਕਰਮਜੀਤ ਸਿੰਘ,ਜੁਗਿੰਦਰ ਸਿੰਘ,ਪ੍ਰਧਾਨ ਜੋਰਾ ਸਿੰਘ,ਜੀਤਾ ਸਿੰਘ ਆਦਿ ਵੀ ਹਾਜਿਰ ਸਨ।