ਮੱੁਖ ਮੰਤਰੀ ਵੱਲੋ ਕਰਫਿਊ ਲਾਏ ਜਾਣ ਦੇ ਬਾਵਜੂਦ ਵੀ ਲੋਕ ਸੜਕਾ ਤੇ ।
ਕਾਉਕੇ ਕਲਾਂ/ਜਗਰਾਓਂ,ਮਾਰਚ 2020-(ਜਸਵੰਤ ਸਿੰਘ ਸਹੋਤਾ)-
ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਭਾਰਤ ਸਰਕਾਰ ਤੇ ਰਾਜ ਸਰਕਾਰ ਵੱਲੋ ਵੀ ਸਾਂਝੇ ਤੌਰ ਤੇ ਇਸ ਵਾਇਰਸ ਤੋ ਬਚਣ ਲਈ ਅਭਿਆਨ ਚਲਾਏ ਗਏ ਹਨ ਜਿਸ ਤਾਹਿਤ ਸਿਨੇਮਾ ਹਾਲ,ਮਾਲ,ਜਿੰਮ,ਸਾਪਿੰਗ ਹਾਲ,ਬੱਸਾਂ ਰੇਲ ਗੱਡੀਆਂ,ਹਵਾਈ ਉਡਾਨਾ,ਬੈਂਕਟ ਹਾਲ ਬੰਦ ਕਰਨ ਸਮੇਤ ਮਿੱਥੀ ਹੱਦ ਤੋ ਜਿਆਦਾ ਵਿਅਕਤੀਆ ਦੇ ਇਕੱਠ ਤੇ ਰੋਕ ਲਾਈ ਗਈ ਹੈ।ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸਾ ਤੇ ਸਵੇਰੇ 7 ਵਜੇ ਤੋ ਲੈ ਕੇ ਰਾਤ 9 ਵਜੇ ਤੱਕ ਜਨਤਾ ਕਰਫਿਊ ਲਾਏ ਜਾਣ ਤੋ ਬਾਅਦ ਪੰਜਾਬ ਸਰਕਾਰ ਵੱਲੋ ਦੂਜੇ ਦਿਨ ਦਿਨ ਦੇ ਲਾਕਡਾਉਨ ਦਾ ਕਾਉਂਕੇ ਕਲਾਂ,ਡੱਲਾ,ਮੱਲਾ,ਭੰਮੀਪੁਰਾ ਕਲਾਂ,ਕਾਉਂਕੇ ਖੋਸਾ,ਡਾਗੀਆਂ ਆਦਿ ਪਿੰਡਾਂ ਦੇ ਲੋਕਾਂ ਵੱਲੋ ਭਰਵਾਂ ਸਹਿਯੋਗ ਦਿੱਤਾ ਤੇ ਆਪਣੇ ਨਿੱਜੀ ਅਦਾਰੇ ਦੁਕਾਨਾ ਆਦਿ ਬੰਦ ਰੱਖੀਆਂ। ਸਵੇਰ ਵੱਲੇ ਕਰਿਆਨਾ,ਮੈਡੀਕਲ ਸਟੋਰ ਆਦਿ ਦੀਆਂ ਦੁਕਾਨਾ ਖੁਲਣ ਕਾਰਨ ਆਮ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾ ਖੋਲਣੀਆਂ ਸੁਰੂ ਕਰ ਦਿੱਤੀਆਂ ਜਿਸ ਨੂੰ ਪੁਲਿਸ ਚੌਕੀ ਕਾਉਂਕੇ ਕਲਾਂ ਦੇ ਮੁਲਾਜਮਾ ਵੱਲੋ ਬੰਦ ਕਰਵਾ ਦਿੱਤਾ। ਕਾਉਂਕੇ ਕਲਾਂ ਵਿਖੇ ਕਿਸੇ ਵਿਅਕਤੀ ਦੀ ਮੌਤ ਤੇ ਅੰਤਿਮ ਸੰਸਕਾਰ ਸਮੇ ਲੋਕ ਇਸ ਮਹਾਮਾਰੀ ਕਾਰਨ ਇੱਕ ਦੂਜੇ ਤੋ ਦੂਰੀ ਬਣਾ ਕੇ ਚੱਲ ਰਹੇ ਸਨ।ਪੈਟਰੋਲ ਪੰਪ,ਸਰਾਬ ਦਾ ਠੇਕਾ,ਆਟਾ ਚੱਕੀਆਂ,ਫਲਾਂ ਸਬਜੀਆਂ,ਮੈਡੀਕਲ ਸਟੋਰ ਤੇ ਡਾਕਟਰਾਂ ਦੀਆਂ ਦੁਕਾਨਾ ਪੂਰਾਂ ਦਿਨ ਖੁੱਲੀਆਂ ਰਹੀਆਂ ਜਦਕਿ ਕਰਿਆਨਾ ਸਟੋਰ ਦੀਆਂ ਦੁਕਾਨਾ ਕੁਝ ਸਮੇ ਲਈ ਹੀ ਖੱੁਲੀਆਂ ਰਹੀਆਂ ਜਿਸ ਕਾਰਨ ਲੋਕਾਂ ਨੂੰ ਆਪਣੀ ਲੋੜੀਦੀਆਂ ਵਸਤੂੀਆਂ ਲ਼ੈਣ ਲਈ ਭਾਰੀ ਮੁਸਕਿਲਾ ਦਾ ਸਾਹਮਣਾ ਕਰਨਾ ਪਿਆਂ।ਸੜਕਾ ਤੇ ਗਲੀਆਂ ਮੁਹੱਲਿਆਂ ਵਿੱਚ ਪੂਰੀ ਤਰਾਂ ਛੰਨਾਟਾ ਛਾਇਆਂ ਰਿਹਾ ਤੇ ਗਿਣਤੀ ਦੇ ਵਾਹਨ ਹੀ ਆਉਂਦੇ ਜਾਂਦੇ ਦਿਸੇ।ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਦੁਪਹਿਰ ਸਮੇ ਪੰਜਾਬ ਭਰ ਵਿੱਚ ਲਾਏ ਕਰਫਿਊ ਤੋ ਵੀ ਲੋਕ ਅਨਜਾਣ ਰਹੇ ਤੇ ਸੜਕਾ ਗਲੀਆਂ ਮੁਹੱਲਿਆਂ ਵਿੱਚ ਤੁਰਦੇ ਫਿਰਦੇ ਦਿਸੇ।ਕੰਮਕਾਜੀ ਲੋਕਾਂ ਨੂੰ ਪੂਰਾ ਦਿਨ ਘਰ ਵਿੱਚ ਬੈਠ ਕੇ ਬਿਤਾਉਣਾ ਔਖਾ ਹੋ ਗਿਆਂ ਜਿਸ ਕਾਰਨ ਉਹ ਇੱਕ ਤੋ ਦੂਜੇ ਘਰ ਆਉਂਦੇ ਜਾਂਦੇ ਦਿਸੇ।ਅੱਜ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਲਾਏ ਗਏ ਕਰਫਿਊ ਕਾਰਨ ਦਿਹਾੜੀਦਾਰ ਕਾਮੇ ਤੇ ਮਜਦੂਰ ਨਿਰਾਸ ਦਿਸੇ ਜਿੰਨਾਂ ਨੂੰ ਆਪਣੀ ਰੋਟੀ ਕਮਾ ਕੇ ਖਾਣੀ ਨਸੀਬ ਨਹੀ ਸੀ ਹੋ ਰਹੀ।ਬੇਸੱਕ ਮੱੁਖ ਮੰਤਰੀ ਕੈਪਟਨ ਵੱਲੋ ਦਿਹਾੜੀਦਾਰ ਕਾਮਿਆਂ ਤੇ ਰੋਜਮਰਾਂ ਮਜਦੂਰਾਂ ਦੀ ਭਲਾਈ ਲਈ ਉਨਾ ਲਈ ਰਾਸਨ,ਦਵਾਈਆਂ ਆਦਿ ਦੇਣ ਦੀ ਵਿਵਸਥਾ ਕੀਤੀ ਗਈ ਹੈ ਪਰ ਪੇਂਡੂ ਦਿਹਾੜੀਦਾਰ ਕਾਮੇ ਇੱਕ ਦੂਜੇ ਤੋ ਪੱੁਛ ਰਹੇ ਸਨ ਕਿ ਉਨਾ ਨੂੰ ਇਹ ਰਾਹਤ ਸਮੱਗਰੀ ਕੌਣ ਕਦੋ ਤੇ ਕਿੱਥੇ ਦਵੇਗਾ।