You are here

ਦੋ ਦਿਨਾ ਦੇ ਬੰਦ ਨੇ ਗਰੀਬ ਵਰਗ ਦਾ ਘਰੇਲੂ ਬਜਟ ਹਿਲਾਇਆ।

ਰਾਹਤ ਸਕੀਮ ਦਾ ਲਾਭ ਪਿੰਡਾਂ ਦੇ ਸਰਪੰਚਾਂ ਰਾਹੀ ਤੁਰੰਤ ਦੇਣ ਦਾ ਫੁਰਮਾਨ ਜਾਰੀ ਕਰੇ ਕੈਪਟਨ ਸਰਕਾਰ- ਕਾਉਂਕੇ ।

ਕਾਉਕੇ ਕਲਾਂ/ਜਗਰਾਓਂ,ਮਾਰਚ 2020-(ਜਸਵੰਤ ਸਿੰਘ ਸਹੋਤਾ)-

ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਦੇਸ ਭਰ ਵਿੱਚ ਲਾਏ ਗਏ ਜਨਤਾ ਕਰਫਿਊ ਤੇ ਲਾਕਡਾਉਨ ਤੋ ਬਾਅਦ ਅੱਜ ਪੰਜਾਬ ਸਰਕਾਰ ਵੱਲੋ ਲਾਏ ਗਏ ਕਰਫਿਊ ਨੇ ਗਰੀਬ ਵਰਗ ਦੀਆਂ ਚਿਤਾਵਾਂ ਵਿੱਚ ਵਾਧਾ ਕਰ ਦਿੱਤਾ।ਇਸ ਤੋ ਪਹਿਲਾ ਦੋ ਦਿਨਾ ਦੇ ਬੰਦ ਨੇ ਹੀ ਗਰੀਬ ਤਬਕੇ ਦਾ ਘਰੇਲੂ ਬਜਟ ਹਿਲਾ ਕੇ ਰੱਖ ਦਿੱਤਾ।ਬੇਸੱਕ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋ ਇਸ ਮਹਾਮਾਰੀ ਕਾਰਨ ਕਰਫਿਊ ਨੂੰ ਲੈ ਕੇ ਗਰੀਬ ਵਰਗ ਨੂੰ ਰਾਹਤ ਦੇਣ ਦੇ ਐਲਾਨ ਕੀਤੇ ਗਏ ਹਨ ਪਰ ਗਰੀਬ ਤਬਕਾ ਫਿਕਰਮੰਦ ਹੈ ਕਿ ਉਹ ਲਾਏ ਗਏ ਕਰਫਿਊ ਦੀ ਸਥਿੱਤੀ ਵਿੱਚ ਕਿਸ ਤਰਾਂ ਰਾਹਤ ਸਮੱਗਰੀ ਪ੍ਰਾਪਤ ਕਰਨ।ਸਮਾਜ ਸੇਵੀ ਆਗੂ ਹਰਚੰਦ ਸਿੰਘ ਕਾਉਂਕੇ ਨੇ ਪੰਜਾਬ ਸਰਕਾਰ ਵੱਲੋ ਜਾਰੀ ਰਾਹਤ ਸਕੀਮ ਦਾ ਹਵਾਲਾ ਦਿੰਦਿਆਂ ਦੱਸਿਆਂ ਕਿ ਅੱਜ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਕਰਫਿਊ ਕਾਰਨ ਪੀੜਤ ਲੋਕਾ ਲਈ 10 ਕਰੋੜ ਦੀ ਰਾਸੀ ਦੇਣ ਦਾ ਐਲਾਨ ਕੀਤਾ ਹੈ ਤੇ ਇਸ ਤੋ ਇਲਾਵਾ ੳੱੁਚ ਸਰਕਾਰੀ ਅਫਸਰਾਂ,ਵਿਧਾਇਕਾ ਤੇ ਮੰਤਰੀਆਂ ਵੱਲੋ ਵੀ ਆਪਣੇ ਆਪਣੇ ਬਜਟ ਮੁਤਾਬਿਕ ਪੀੜਤ ਲੋਕਾਂ ਦੀ ਮੱਦਦ ਲਈ ਆਪਣਾ ਯੋਗਦਾਨ ਪਾਇਆ ਗਿਆਂ ਹੈ।ਉਨਾ ਕਿਹਾ ਕਿ ਦੋ ਦਿਨਾਂ ਦੇ ਬੰਦ ਨੇ ਗਰੀਬ ਵਰਗ ਦਾ ਚੱੁਲਾ ਠੰਡਾ ਕਰਕੇ ਰੱਖ ਦਿੱਤਾ ਹੈ ਤੇ 31 ਮਾਰਚ ਤੱਕ ਦਾ ਲੰਭਾ ਸਮਾ ਬਗੈਰ ਕਿਸੇ ਕੰਮਕਾਜ ਤੋ ਘਰ ਬੈਠ ਕੇ ਬਿਤਾਉਣਾ ਗਰੀਬ ਵਰਗ ਦੇ ਵੱਸ ਵਿੱਚ ਨਹੀ ਰਿਹਾ।ਗਰੀਬ ਵਰਗ ਦੇ ਮਜਦੂਰ,ਦਿਹਾੜੀਦਾਰ ਕਾਮੇ ਘਰ ਵਿੱਚ ਬੈਠੇ ਹੋਣ ਕਾਰਨ ਉਨਾ ਦੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪੈ ਗਏ ਹਨ।ਉਨਾ ਮੰਗ ਕੀਤੀ ਕਿ ਸਰਕਾਰ ਪਿੰਡਾਂ ਦੇ ਸਰਪੰਚਾਂ ਰਾਹੀ ਤੁਰੰਤ ਹੀ ਗਰੀਬ ਤਬਕੇ ਨੂੰ ਬਣਦੀ ਸਹਾਇਤਾ ਦੇਣ ਦਾ ਫੁਰਮਾਨ ਜਾਰੀ ਕਰੇ ਤਾਂ ਜੋ ਗਰੀਬ ਵਰਗ ਨੂੰ ਕੁਝ ਰਾਹਤ ਮਿਲ ਸਕੇ।