You are here

ਪ੍ਰਾਈਵੇਟ ਕੰਪਨੀਆਂ ਨਾਲ ਬਿਜਲੀ ਸਮਝੌਤੇ ਰੱਦ ਕਰੇ ਕੈਪਟਨ ਸਰਕਾਰ- ਆਗੂ ।

ਕਾਉਕੇ ਕਲਾਂ/ਜਗਰਾਓਂ,ਮਾਰਚ 2020-(ਜਸਵੰਤ ਸਿੰਘ ਸਹੋਤਾ)-

ਪਿੰਡ ਕਾਉਂਕੇ ਕਲਾਂ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਜਿਲਾ ਯੂਥ ਸੀਨੀਅਰ ਮੀਤ ਪ੍ਰਧਾਨ ਜੱਗਾ ਸਿੰਘ ਸੇਖੋ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਾਈਵੇਟ ਕੰਪਨੀਆ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਕਰੇ ਤਾਂ ਜੋ ਪੰਜਾਬ ਸੂਬੇ ਦੇ ਵਸਨੀਕਾਂ ਨੂੰ ਸਸਤੀ ਬਿਜਲੀ ਮਿਲ ਸਕੇ।ਉਨਾ ਕਿਹਾ ਕਿ ਦੱੁਖ ਦੀ ਗੱਲ ਹੈ ਕਿ ਸਰਕਾਰ ਦੇ ਤੀਜੇ ਸਾਲ ਦੇ ਕਾਰਜਕਾਲ ਨੂੰ ਵਿਕਾਸ ਕਾਰਜਾ ਨਾਲ ਜੋੜਨ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ ਕਿਉਕਿ ਸਰਕਾਰ ਦੇ ਆਪਣੇ ਥਰਮਲ ਪਲਾਂਟ ਨਾਂ ਦੇ ਬਰਾਬਰ ਹੀ ਚੱਲ ਰਹੇ ਹਨ ਤੇ ਜਿਸ ਕਾਰਨ ਮਜਬੂਰਨ ਜਨਤਾ ਮਹਿੰਗੀ ਬਿਜਲੀ ਦਾ ਸੰਤਾਪ ਸਹਿਣ ਨੂੰ ਮਜਬੂਰ ਹੈ।ਉਨਾ ਕਿਹਾ ਕਿ ਜੇਕਰ ਸਰਕਾਰ ਇਮਾਨਦਾਰੀ ਨਾਲ ਆਪਣੇ ਸਰਕਾਰੀ ਥਰਮਲ ਪਲਾਂਟ ਚਲਾਵੇ ਤਾਂ ਸੂਬੇ ਦੇ ਵਸਨੀਕਾਂ ਰਾਹਤ ਭਰੀ ਸਸਤੀ ਬਿਜਲੀ ਮਿਲ ਸਕਦੀ ਹੈ।ਇਸ ਸਮੇ ਉਨਾ ਇਹ ਵੀ ਕਿਹਾ ਕਿ ਸਰਕਾਰ ਆਪਣੇ ਚੋਣ ਮੈਨੀਫੈਸਟੋ ਦੌਰਾਨ ਕੀਤੇ ਜਨਤਾ ਨਾਲ ਵਾਅਦੇ ਵੀ ਪੂਰਾ ਕਰੇ ਜਿਸ ਤੋ ਸਰਕਾਰ ਹੁਣ ਪਾਸਾ ਵੱਟ ਰਹੀ ਹੈ।