ਜਗਰਾਉਂ, )-ਸਾਹਿਤ ਸਭਾ ਜਗਰਾਉਂ ਦਾ ਸਾਲਾਨਾ ਸਮਾਗਮ ਪਿ੍ੰ: ਸਰਵਣ ਸਿੰਘ ਦੀ ਪ੍ਰਧਾਨਗੀ ਹੇਠ ਲਾਇਨਜ਼ ਕਲੱਬ ਜਗਰਾਉਂ ਵਿਖੇ ਕਰਵਾਇਆ ਗਿਆ | ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਮੱੁਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ 'ਚ ਸਭ ਤੋਂ ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਵਲੋਂ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਤੇ ਸਭਾ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸਭਾ ਦੇ ਮੈਂਬਰ ਗੁਰਜੀਤ ਸਹੋਤਾ ਦੀ ਕਿਤਾਬ 'ਸੁਪਨਾ ਸੁਰਖ ਸਵੇਰ ਜਿਹਾ' ਉੱਪਰ ਗੋਸ਼ਟੀ ਕਰਵਾਈ ਗਈ, ਜਿਸ 'ਚ ਪ੍ਰੋ. ਰਮਨਪ੍ਰੀਤ ਕੌਰ ਚੌਹਾਨ ਵਲੋਂ ਪਰਚਾ ਪੜਿ੍ਹਆ ਗਿਆ | ਪੇਪਰ ਬਹਿਸ 'ਚ ਪੋ੍ਰ. ਕਰਮ ਸਿੰਘ ਸੰਧੂ, ਡਾ. ਸੁਰਜੀਤ ਬਰਾੜ, ਅਵਤਾਰ ਜਗਰਾਉਂ, ਹਰਬੰਸ ਅਖਾੜਾ ਅਤੇ ਪ੍ਰਭਜੋਤ ਸੋਹੀ ਨੇ ਹਿੱਸਾ ਲਿਆ | ਇਸ ਸਮੇਂ ਸਭਾ ਵਲੋਂ ਇਸ ਵਾਰ ਪਿ੍ੰ: ਤਖਤ ਸਿੰਘ ਗ਼ਜ਼ਲ ਪੁਰਸਕਾਰ ਉਘੇ ਗਜ਼ਲਗੋ ਜਗਵਿੰਦਰ ਜੋਧਾਂ ਨੂੰ ਦਿੱਤਾ ਗਿਅ ਅਤੇ ਪ੍ਰਤਾਪ ਗਿੱਲ ਨੇ ਸਨਮਾਨ ਪੱਤਰ ਪੜ੍ਹ ਕੇ ਸੁਣਾਇਆ | ਪ੍ਰਸਿੱਧ ਲੇਖਕ ਜਸਵੰਤ ਸਿੰਘ ਕੰਵਲ ਪੁਰਸਕਾਰ ਲੇਖਕ ਸਾਂਵਲ ਧਾਮੀ ਨੂੰ ਪ੍ਰਦਾਨ ਦਿੱਤਾ ਗਿਆ, ਜਿਸ ਬਾਰੇ ਪ੍ਰੋ. ਕਰਮ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਤੇ ਹਰਬੰਸ ਸਿੰਘ ਅਖਾੜਾ ਵਲੋਂ ਸਨਮਾਨ ਪੱਤਰ ਪੜਿ੍ਹਆ ਗਿਆ | ਪ੍ਰੋ. ਐੱਚ. ਐੱਸ. ਡਿੰਪਲ ਨੇ ਉਕਤ ਸਨਮਾਨਿਤ ਸਾਹਿਤਕਾਰਾਂ ਦੀਆਂ ਰਚਨਾਵਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਅਤੇ ਪਿ੍ੰਸੀਪਲ ਸਰਵਣ ਸਿੰਘ ਨੇ ਵੀ ਹਾਜ਼ਰ ਸਾਹਿਤਕਾਰਾਂ ਨੂੰ ਸੰਬੋਧਨ ਕੀਤਾ | ਸਾਹਿਤ ਸਭਾ ਦੇ ਇਸ ਸਾਲਾਨਾ ਸਮਾਗਮ 'ਚ ਕੇਸਰ ਸਿੰਘ ਨੀਰ ਦੀ ਪੁਸਤਕ 'ਮਹਿਕ ਪੀੜਾਂ ਦੀ', ਹਰਪ੍ਰੀਤ ਸਿੰਘ ਅਖਾੜਾ ਦੀ ਪੁਸਤਕ 'ਜਿੰਦਗੀ', ਸੀਰਾ ਗਰੇਵਾਲ ਰੌਾਤਾ ਦੀ ਪੁਸਤਕ 'ਤੂੰ ਚਾਨਣ ਬਿਖੇਰੀ', ਜਸਵੰਤ ਰਾਊਕੇ ਦੀ ਪੁਸਤਕ 'ਰਿਸ਼ਮਾ ਦੇ ਸਿਰਨਾਵੇਂ' ਤੇ ਹਰਬੰਸ ਸਿੰਘ ਅਖਾੜਾ ਦੀ ਪੁਸਤਕ 'ਸਰਘੀ ਦੀ ਲੋਅ' ਲੋਕ ਅਰਪਣ ਕੀਤੀਆਂ ਗਈਆਂ | ਉਪਰੰਤ ਕਵੀ ਦਰਬਾਰ ਕਰਵਾਇਆ ਗਿਆ, ਜਿਸ 'ਚ ਸੁਖਵਿੰਦਰ ਸੁੱਖੀ ਸ਼ਾਂਤ, ਮਨਦੀਪ ਲੁਧਿਆਣਾ, ਪਰਮਿੰਦਰ ਅਲਬੇਲਾ, ਗੀਤ ਗੁਰਜੀਤ, ਜਗਜੀਤ ਸੰਧੂ, ਕਮਲਜੀਤ ਕੰਵਰ, ਮਨੋਜ ਫਗਵਾੜਵੀ, ਰਾਕੇਸ਼ ਤੇਜਪਾਲ ਜਾਨੀ, ਜੀ. ਐੱਸ. ਪੀਟਰ, ਸੀਰਾ ਗਰੇਵਾਲ ਰੌਾਤਾ, ਜਸਵੰਤ ਰਾਊਕੇ, ਮੇਘ ਸਿੰਘ ਜਵੰਦਾ, ਪ੍ਰਤਾਪ ਗਿੱਲ, ਹਰਪ੍ਰੀਤ ਅਖਾੜਾ, ਹਰਬੰਸ ਅਖਾੜਾ, ਹਰਕੋਮਲ ਬਰਿਆਰ, ਸਤਪਾਲ ਦੇਹੜਕਾ, ਅਵਤਾਰ ਜਗਰਾਉਂ, ਅਸ਼ੋਕ ਚਟਾਨੀ, ਸੁਖਚਰਨ ਸਿੰਘ ਸਿੱਧੂ, ਹਰਦੀਪ ਵਿਰਦੀ, ਜਗਜੀਤ ਕਾਫ਼ਿਰ, ਕੁਲਦੀਪ ਚਿਰਾਗ ਆਦਿ ਸਾਹਿਤਕਾਰਾਂ ਵਲੋਂ ਆਪੋ-ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਦਿੱਤੀ | ਇਸ ਮੌਕੇ ਹਰਚੰਦ ਗਿੱਲ, ਡਾ. ਸਾਧੂ ਸਿੰਘ, ਮੇਜਰ ਸਿੰਘ ਛੀਨਾ, ਪੱਤਰਕਾਰ ਜਸਵਿੰਦਰ ਸਿੰਘ ਛਿੰਦਾ, ਰੁਪਿੰਦਰ ਕੌਰ, ਜਗਤਾਰ ਭਾਈ ਰੂਪਾ, ਮਹਿੰਦਰ ਸਿੰਘ ਰੂਮੀ, ਮਾਸਟਰ ਮਹਾਂ ਸਿੰਘ, ਨਰਿੰਦਰ ਸਿੰਘ, ਗੁਰਦੀਪ ਸਿੰਘ ਮੋਤੀ, ਰਛਪਾਲ ਸਿੰਘ ਚਕਰ, ਰਵਿੰਦਰ ਅਨਾੜੀ, ਅਰਸ਼ਦੀਪਪਾਲ ਸਿੰਘ, ਡਾ. ਦਿਲਬਾਗ ਸਿੰਘ, ਈਸ਼ਰ ਸਿੰਘ ਮੌਜੀ, ਪਰਮਜੀਤ ਸਿੰਘ ਚੂਹੜਚੱਕ ਆਦਿ ਹਾਜ਼ਰ ਸਨ |