ਕਾਉਂਕੇ ਕਲਾਂ, 9 ਮਾਰਚ ( ਜਸਵੰਤ ਸਿੰਘ ਸਹੋਤਾ)ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਜਿਲਾ ਯੂਥ ਸੀਨੀਅਰ ਮੀਤ ਪ੍ਰਧਾਨ ਜੱਗਾ ਸਿੰਘ ਸੇਖੋ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਕੀਤਾ ਜਿਸ ਵਿੱਚ ਸਰਕਾਰ ਵੱਲੋ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਅੰਤਿਮ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਗੱਲਬਾਤ ਜਾਰੀ ਰੱਖਦਿਆ ਸੇਖੋ ਨੇ ਦੱਸਿਆ ਕਿ ਸਰਕਾਰ ਦਾ ਇਹ ਫੈਸਲਾ ਤਾਨਾਸਾਹੀ ਤੇ ਲੋਕ ਮਾਰੂ ਹੈ ਕਿਉਕਿ ਰਾਜਿੰਦਰਾ ਹਸਪਤਾਲ ਵਿੱਚ ਗਰੀਬ ਤਬਕੇ ਸਮੇਤ ਪੰਜਾਬ ਭਰ ਤੋ ਮਰੀਜ ਇਲਾਜ ਕਰਵਾਉਣ ਆਉਂਦੇ ਹਨ।ਉਨਾ ਕਿਹਾ ਕਿ ਸਰਕਾਰ ਵੱਲੋ ਬੀਤੇ ਦਿਨੀ ਪੇਸ ਕੀਤੇ ਬਜਟ ਵਿੱਚ ਜੋ ਸੂਬੇ ਦੇ ਵਿਕਾਸ ਕਰਨ ਦਾ ਜੋ ਢੰਡੋਰਾ ਪਿੱਟਿਆ ਗਿਆ ਸੀ ਉਸ ਦੀ ਇਸ ਫੈਸਲੇ ਨੇ ਹਵਾ ਕੱਢ ਦਿੱਤੀ ਹੈ।ਉਨਾ ਕਿਹਾ ਕਿ ਸਰਕਾਰ ਸਿੱਖਿਆਂ ਤੋ ਬਾਅਦ ਸੂਬੇ ਦੇ ਲੋਕਾਂ ਦੀ ਸਿਹਤ ਦਾ ਵੀ ਨਿੱਜੀਕਰਨ ਕਰਨ ਦਾ ਫੈਸਲਾ ਲੈਣ ਜਾ ਰਹੀ ਹੈ ਜਿਸ ਦੇ ਮਨਸੂਬੇ ਲੋਕ ਕਾਮਯਾਬ ਨਹੀ ਹੋਣ ਦੇਣਗੇ। ਉਨਾ ਕਿਹਾ ਕਿ ਸਰਕਾਰ ਆਪਣੇ ਧਨਾਢਾਂ ਨੂੰ ਲਾਭ ਪਹਚਾਉਣ ਲਈ ਇਹ ਕਦਮ ਚੱੁਕ ਰਹੀ ਹੈ ਤੇ ਇਸ ਫੈਸਲੇ ਨਾਲ ਗਰੀਬ ਵਰਗ ਦਾ ਇਲਾਜ ਵੀ ਮਹਿੰਗਾਂ ਹੋ ਜਾਵੇਗਾ।ਉਨਾ ਸਰਕਾਰ ਦੇ ਇੰਨਾ ਫੈਸਲਿਆਂ ਖਿਲਾਫ ਜਨਤਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦਾ ਸਾਥ ਦੇ ਕੇ ਕਾਗਰਸ ਪਾਰਟੀ ਦੇ ਵਿਧਾਇਕਾ ਤੇ ਹਲਕਾਂ ਇੰਚਾਰਜਾ ਦਾ ਘਿਰਾਓ ਕਰਕੇ ਸਰਕਾਰ ਦੇ ਇਸ ਫੈਸਲੇ ਨੂੰ ਵਾਪਿਸ ਲੈਣ ਦਾ ਦਬਾਅ ਪਾਉਣ ।