You are here

12 ਦਿਵਿਆਂਗਾਂ ਨੂੰ ਕਵਾਲਟੀ ਵਾਲਜ਼ ਆਈਸ ਕਰੀਮ ਵੱਲੋਂ ਟ੍ਰਾਈਸਾਈਕਲ ਕਾਰਟ ਦੀ ਵੰਡ

ਸਵੈ-ਰੋਜ਼ਗਾਰ ਮੁਹੱਈਆ ਕਰਾਉਣ ਦਾ ਉਪਰਾਲਾ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਦਿਵਿਆਂਗ ਲੋਕਾਂ ਨੂੰ ਸਿਖ਼ਲਾਈ ਦੇਣ ਲਈ ਚਲਾਏ ਜਾ ਰਹੇ ਨੈਸ਼ਨਲ ਕਰੀਅਰ ਸਰਵਿਸ ਸੈਂਟਰ ਫਾਰ ਡਿਫਰੈਂਟਲੀ ਏਬਲਡ ਸਿਖ਼ਲਾਈ ਕੇਂਦਰ ਵਿਖੇ ਅੱਜ 12 ਦਿਵਿਆਂਗਾਂ ਨੂੰ ਸਵੈ-ਰੋਜ਼ਗਾਰ ਮੁਹੱਈਆ ਕਰਾਉਣ ਦੇ ਮਕਸਦ ਨਾਲ ਕਵਾਲਟੀ ਵਾਲਜ਼ ਵੱਲੋਂ ਆਈਸ ਕਰੀਮ ਟ੍ਰਾਈਸਾਈਕਲ ਕਾਰਟ ਮੁਫ਼ਤ ਵਿੱਚ ਵੰਡੇ ਗਏ। ਇਸ ਤੋਂ ਇਲਾਵਾ ਇਸੇ ਕੇਂਦਰ ਤੋਂ ਹਿੰਦੁਸਤਾਨ ਯੂਨੀਲੀਵਰ ਦੇ ਉੱਚ ਅਧਿਕਾਰੀਆਂ ਵੱਲੋਂ ਹੋਰ ਕੰਮਾਂ ਲਈ ਇਛੁੱਕ ਦਿਵਿਆਂਗਾਂ ਦੇ ਨਾਮ ਵੀ ਮੰਗੇ ਗਏ ਹਨ। ਦੱਸਣਯੋਗ ਹੈ ਕਿ 1973 ਵਿੱਚ ਲੁਧਿਆਣਾ ਵਿਖੇ ਸਥਾਪਤ ਕੀਤੇ ਗਏ ਇਸ ਕੇਂਦਰ ਵਿੱਚ ਦਿਵਿਆਂਗਾਂ ਨੂੰ ਰੋਜ਼ਗਾਰ ਲਈ ਪੰਜੀਕ੍ਰਿਤ, ਸਵੈ-ਰੋਜ਼ਗਾਰ, ਕੌਂਸ਼ਲ ਵਿਕਾਸ ਅਤੇ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਸਹੀ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਇਸ ਕੇਂਦਰ ਵਿੱਚ 40 ਤੋਂ ਵਧੇਰੇ ਦਿਵਿਆਂਗਾਂ ਨੂੰ ਸਿਖ਼ਲਾਈ ਦਿੱਤੀ ਜਾ ਰਹੀ ਹੈ। ਸਿਖ਼ਲਾਈ ਲੈਣ ਵਾਲਿਆਂ ਨੂੰ 2500 ਰੁਪਏ ਵਜੀਫਾ ਅਤੇ ਮੁਫ਼ਤ ਭੋਜਨ ਫੂਡ ਫਾਰ ਲਾਈਫ਼ ਸੰਸਥਾ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਜਾਣਕਾਰੀ ਸਹਾਇਕ ਨਿਰਦੇਸ਼ਕ ਰੋਜ਼ਗਾਰ ਸ੍ਰੀ ਅਸ਼ੋਕ ਕੁੱਲੂ ਨੇ ਦਿੱਤੀ।