ਜਗਰਾਉਂ (ਰਾਣਾ ਸ਼ੇਖਦੌਲਤ) ਵਿਕਾਊ ਹੈ ਜਗਰਾਉਂ ਸ਼ਹਿਰ ਦਾ ਮੁੱਦਾ ਪੂਰੀ ਪ੍ਰਮੁੱਖਤਾ ਨਾਲ ਉਠਾਇਆ ਗਿਆ ਤੇ ਇਹ ਮੁੱਦਾ ਅੱਜ ਵਿਧਾਨ ਸਭਾ ਚ,ਗੂੰਜਿਆ।ਵਿਕਾਊ ਹੈ ਜਗਰਾਉਂ ਸ਼ਹਿਰ ਦਾ ਮੁੱਦਾ ਵਿਧਾਨ ਸਭਾ ਚ ਗੂਜੰਣ ਨਾਲ ਪੂਰੇ ਸ਼ਹਿਰ ਹਫੜਾ-ਤਫੜੀ ਮੱਚ ਗਈ।ਅੱਜ ਵਿਧਾਨ ਸਭਾ ਸ਼ੈਸਨ ਦੌਰਾਨ ਹਲਕਾ ਵਿਧਾਇਕ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਮੈਡਮ ਸਰਬਜੀਤ ਕੌਰ ਮਾਣੂੰਕੇ ਬੜੀ ਪ੍ਰਮੁੱਖਤਾ ਨਾਲ ਵਿਕਾਓੂ ਸ਼ਹਿਰ ਦੀ ਦਾਸਤਾਨ ਵਿਧਾਨ ਸਭਾ ਸਪੀਕਰ ਸਾਹਮਣੇ ਰੱਖੀ ਉਹਨਾ ਨੇ ਭਾਸ਼ਨ ਦੌਰਾਨ ਆਖਿਆ ਕਿ ਸਥਾਨਿਕ ਝਾਸੀ ਰਾਣੀ ਚੌਕ ਤੋਂ ਲੈ ਕੇ ਪਾਰਕ ਤੱਕ ਦੀ ਜਗ੍ਹਾ ਜਿਸ ਤੇ ਨਗਰ ਕੌਸਲ ਨੇ ਪਿਛਲੇ 40-50 ਸਾਲਾ ਤੋਂ ਕਾਬਜ ਹੈ ਤੇ ਇਹਨਾ ਦੁਕਾਨਦਾਰਾ ਤੋਂ ਕਰਾਇਆ ਵੀ ਲੈ ਰਹੀ ਹੈ ਕੁਝ ਲੋਕ ਉਠ ਕੇ ਇਸ ਜਗ੍ਹਾ ਦੀ ਰਜਿਸਟਰੀ ਕਰਵਾ ਲੈਦੇ ਨੇ ਉਹਨਾ ਕਿਹਾ ਕਿ ਇਹ ਮੁੱਦਾ ਬਹੁਤ ਗਭੀਰ ਹੈ ਇਸ ਮੁੱਦੇ ਨੂੰ ਮੈਂ ਪਹਿਲਾ ਵੀ ਸਕਾਇਤ ਨਿਵਾਰਨ ਕਮੇਟੀ ਚ ਉਠਾ ਚੁੱਕੀ ਹਾਂ ਉਹਨਾ ਕਿਹਾ ਕਿ ਇਹ ਸ਼ਹਿਰ ਦੀ ਸਭ ਤੋਂ ਵੱਡੀ ਤਰਾਸਦੀ ਹੈ। ਉਹਨਾ ਕਿਹਾ ਕਿ ਇਸ ਨਾਲ ਕਈ ਘਰਾ ਦਾ ਉਜਾੜਾ ਹੋ ਰਿਹਾ ਜਿਸ ਦਾ ਜ਼ੁਮੇਵਾਰ ਕੋਣ ਹੈ। ਵਿਧਾਨ ਸਭਾ ਸ਼ੈੈਸਨ ਦੋਰਾਨ ਉਹਨਾ ਕਿਹਾ ਨਗਰ ਕੌਸਲ ਪਿਛਲੇ 40-50 ਸਾਲਾ ਤੋਂ ਕਿਸ ਅਧਿਕਾਰ ਨਾਲ ਦੁਕਾਨਾਦਾਰਾ ਤੋਂ ਕਰਾਇਆ ਲੈ ਰਹੀ ਹੈ। ਜੇਕਰ ਉਹ ਕਰਾਇਆ ਲੈ ਰਹੀ ਸੀ ਤਾਂ ਉਸ ਦੀ ਮਾਲਕੀ ਸੀ ਤਾਂ ਇਹ ਰਜ਼ਿਸਟਰੀ ਕਿਸ ਤਰਾਂ ਹੋ ਗਈ। ਵਿਧਾਇਕ ਮਾਣੂੰਕੇ ਨੇ ਕਿਹਾ ਕਿ ਨਗਰ ਕੌਸਲ ਵੱਲੋਂ ਹੁਣ ਤੱਕ ਕੋਈ ਠੋਸ ਕਾਰਵਾਈ ਨਹੀ ਕਰਨ ਕਰਕੇ ਮਾਮਲਾ ਸ਼ੱਕ ਦੇ ਘੇਰੇ ਚ ਜਾਪਦਾ ਹੈ। ਇਸ ਮੁੱਦੇ ਤੇ ਸੱਤਾਧਾਰੀ ਧਿਰ ਨਾਲ ਸਬੰਧਿਤ ਆਗੂ ਬਿੱਲਕੁਲ ਚੁੱਪ ਬੈਠੇ ਹਨ।ਅਜਿਹਾ ਕਿਉਂ ਉਹਨਾ ਕਿਹਾ ਕਿ ਜਗਰਾਉਂ ਮੇਰਾ ਆਪਣਾ ਸ਼ਹਿਰ ਹੈ ਇਹਨਾ ਲੋਕਾ ਦੀਆ ਸਮੱਸਿਆਵਾ ਦਾ ਹੱਲ ਕਰਨਾ ਮੇਰਾ ਮੁੱਢਲਾ ਫਰਜ਼ ਹੈ ਮੈਂ ਇਹਨਾ ਦੁਕਾਨਦਾਰਾ ਨਾਲ ਡਟ ਕੇ ਖੜ੍ਹਾਂਗੀ।