ਹਠੂਰ/ਰਾਏਕੋਟ 27ਫਰਵਰੀ-(ਨਛੱਤਰ ਸੰਧੂ)-ਅਮਰੀਕੀ ਰਾਸਟਰਪਤੀ ਟਰੰਪ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਕੀਤੇ ਜਾਣ ਵਾਲੇ ਖੇਤੀ ਅਤੇ ਹੋਰ ਸਮਝੌਤਿਆਂ ਦੀ ਕਰੜੇ ਸਬਦਾ ਵਿੱਚ ਅਲੋਚਨਾ ਕਰਦਿਆ ਸੀ[ਪੀ[ਆਈ(ਐਮ) ਤਹਿਸੀਲ ਰਾਏਕੋਟ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਹਰਿੰਦਰਪ੍ਰੀਤ ਹਨੀ ਜਲਾਲਦੀਵਾਲ,ਕਾਮਰੇਡ ਬਲਜੀਤ ਸਿੰਘ,ਕਾਮਰੇਡ ਮੁਖਤਿਆਰ ਸਿੰਘ ਜਲਾਲਦੀਵਾਲ,ਕਾਮਰੇਡ ਫਕੀਰ ਚੰਦ ਦੱਦਾਹੂਰ,ਕਾ:ਪਰਮਿੰਦਰ ਸਿੰਘ ਗਰੇਵਾਲ ਰਾਏਕੋਟ ਅਤੇ ਕਾਮਰੇਡ ਸਾਮ ਸਿੰਘ ਭੈਣੀ ਨੇ ਕਿਹਾ ਕਿ ਟਰੰਪ ਅਤੇ ਮੋਦੀ ਦਾ ਸਮਝੌਤਾ ਸਾਡੇ ਦੇਸ ਲਈ ਬਹੁਤ ਹੀ ਘਾਤਕ ਹੈ।ਕੇਦਰ ਦੀ ਮੋਦੀ ਸਰਕਾਰ ਅਮਰੀਕੀ ਰਾਸਟਰਪਤੀ ਟਰੰਪ ਦੀ ਆਮਦ ਵਿੱਚ ਲੱਗੀ ਹੋਈ ਹੈ,ਜਦਕਿ ਸਾਮਰਾਜ ਦਾ ਨੁਮਾਇੰਦਾ ਟਰੰਪ ਭਾਰਤ ਵਿੱਚ ਸਾਮਰਾਜ ਦੀਆ ਨੀਤੀਆਂ ਨੂੰ ਬਡਾਵਾ ਦੇ ਕੇ ਲੁੱਟ ਦੇ ਰਾਹ ਨੂੰ ਹੋਰ ਮੋਕਲਾ ਕਰ ਰਿਹਾ ਹੈ।ਪਹਿਲਾ ਹੀ ਆਰਥਿਕ ਤੰਗੀ ਦਾ ਸਿਕਾਰ ਕਿਸਾਨ ਖੁਦਕਸੀਆ ਕਰ ਰਿਹਾ ਹੈ,ਕਿਸਾਨਾ ਦੀਆ ਫਸਲਾ ਰੁਲ ਰਹੀਆ ਹਨ,ਮੋਦੀ ਸਰਕਾਰ ਸਾਮਰਾਜੀ ਨੀਤੀਆ ਅੱਗੇ ਗੋਡੇ ਟੇਕ ਕੇ ਦੇਸ ਦੀ ਖੇਤੀ ਮੰਡੀ ਤੋੜ ਕੇ ਖੁੱਲ੍ਹੀ ਮੰਡੀ ਦੇ ਨਾਂਅ ਹੇਠ ਦੇਸੀ ਵਿਦੇਸੀ ਕਾਰਪੋਰੇਟ ਘਰਾਣਿਆ ਦਾ ਕਬਜਾ ਕਰਾਉਣ ਲਈ ਤਰਲੋਮੱਛੀ ਹੋ ਰਹੀ ਹੈ।ਉਨਾਂ੍ਹ ਕਿਹਾ ਕਿ ਮੋਦੀ ਤੇ ਟਰੰਪ ਦਰਮਿਆਨ ਸੰਸਾਰ,ਵਪਾਰ ਸੰਸਥਾ ਦੇ ਦਿਸਾਂ-ਨਿਰਦੇਸਾਂ ਤਹਿਤ ਹੋ ਰਹੇ ਅਣਸਾਵੇ ਸਮਝੌਤਿਆ ਤਹਿਤ ਸਾਡੀ ਖੇਤੀ,ਦੁੱਧ ਤੇ ਪੋਲਟਰੀ ਨੂੰ ਤਬਾਹ ਕਰਕੇ ਇਹ ਸਾਰਾ ਕਾਰੋਬਾਰ ਅਮਰੀਕਾ ਦੇ ਅਤੀ ਅਮੀਰ ਘਰਾਣਿਆ ਹਵਾਲੇ ਕੀਤਾ ਜਾਣਾ ਹੈ,ਜਿਸ ਕਾਰਨ ਅਮਰੀਕਾ ਭਾਰਤ ਨੂੰ ਆਪਣੇ ਕਬਜੇ ਵਿੱਚ ਕਰਨ ਲਈ ਪੂਰੀ ਵਿਊਤਬੰਦੀ ਵਿੱਚ ਹੈ।ਇਸ ਸਮੇ ਉਨਾਂ੍ਹ ਰਣਧੀਰ ਢੇਸੀ,ਹਰਪਾਲ ਭੈਣੀ ਦਰੇੜਾ,ਹਰਭਜਨ ਸਿੰਘ ਰਾਏਕੋਟ ਅਤੇ ਲਾਭ ਸਿੰਘ ਭੈਣੀ ਰੋੜਾ ਆਦਿ ਵੀ ਹਾਜਰ ਸਨ।