You are here

ਧੁੱਸੀ ਬੰਨ ਅਤੇ ਉਸ ਦੇ ਨਾਲ ਤੂੜੀ ਦੇ ਕੁੱਪ ਅਤੇ ਪਰਾਲੀ ਦੇ ਢੇਰ ਲਗਾਉਣ ’ਤੇ ਪਾਬੰਦੀ

ਕਪੂਰਥਲਾ,ਫਰਵਰੀ 2020-(ਹਰਜੀਤ ਸਿੰਘ ਵਿਰਕ)-
ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਵਿਅਕਤੀ ਧੁੱਸੀ ਬੰਨ ਅਤੇ ਉਸ ਦੇ ਨਾਲ ਤੂੜੀ ਦੇ ਕੁੱਪ/ਪਰਾਲੀ ਦੇ ਢੇਰ ਨਹੀਂ ਲਗਾਏਗਾ। ਇਹ ਹੁਕਮ 21 ਅਪ੍ਰੈਲ 2020 ਤੱਕ ਲਾਗੂ ਰਹਿਣਗੇ। 
ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਇਹ ਵੇਖਣ ਵਿਚ ਆਇਆ ਹੈ ਕਿ ਕੁਝ ਲੋਕ ਅਣ-ਅਧਿਕਾਰਤ ਤੌਰ ’ਤੇ ਧੁੱਸੀ ਬੰਨ ਅਤੇ ਉਸ ਦੇ ਨਾਲ ਤੂੜੀ ਦੇ ਕੁੱਪ/ਪਰਾਲੀ ਦੇ ਢੇਰ ਆਦਿ ਲਗਾਉਂਦੇ ਹਨ, ਜਿਸ ਵਿਚ ਚੂਹਿਆਂ ਦੁਆਰਾ ਤੂੜੀ ਦੇ ਕੁੱਪ, ਪਰਾਲੀ ਦੇ ਢੇਰਾਂ ਵਿਚ ਅਤੇ ਧੁੱਸੀ ਬੰਨ ’ਤੇ ਖੁੱਡਾਂ ਬਣਾਈਆਂ ਜਾਂਦੀਆਂ ਹਨ। ਧੁੱਸੀ ਬੰਨ ’ਤੇ ਚੂਹਿਆਂ ਦੁਆਰਾ ਖੁੱਡਾਂ ਬਣਾਉਣ ਕਾਰਨ ਧੁੱਸੀ ਬੰਨ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਬਾਰਿਸ਼ ਕੇ ਮੌਸਮ ਦੌਰਾਨ ਬੰਨ ਨੂੰ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ’ਤੇ ਰੋਕ ਲਗਾਉਣੀ ਅਤੀ ਜ਼ਰੂਰੀ ਹੈ। 
ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।