You are here

ਵਿਧਾਇਕ ਮਾਣੰੂਕੇ ਦੀ ਮਿਹਨਤ ਸਦਕਾ ਜਗਰਾਉ ਦੀ ਸੁਮਨ ਕੁਮਾਰੀ ਮਸਕਟ ਤੋ ਵਾਪਸ ਆਈ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਜਗਰਾਉ ਦੀ ਸੁਮਨ ਕੁਮਾਰੀ ਜਾਅਲੀ ਟਰੈਵਲ ਏਜੰਟਾਂ ਦੇ ਝਾਸੇ 'ਚ ਆ ਕੇ ਮਸਕਟ ਚੱਲੀ ਗਈ ਅਤੇ ਪੰਜਾਬ ਦੀਆਂ ਹੋਰ ਦੀਆਂ ਵੀ ਅਰਬ ਦੇਸਾਂ ਵਿੱਚ ਨਰਕ ਭਰੀ ਜਿੰਦਗੀ ਜਿਉਣ ਲਈ ਮਜੂਬਰ ਹਨ।ਆਏ ਦਿਨੀ ਇੰਨ੍ਹਾਂ ਲੜਕੀਆਂ ਦੀ ਵੀਡੀੳ ਰਾਹੀ ਮਦਦ ਦੀ ਗੁਹਾਰ ਲਗਾ ਰਹੀਆਂ ਹਨ।ਇਸ ਤਹਿਤ ਆਮ ਆਂਦਮੀ ਪਾਰਟੀ ਨੇ ਇੰਨ੍ਹਾਂ ਕੁੜੀਆਂ ਨੂੰ ਵਾਪਸ ਭਾਰਤ ਲਿਆਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ।ਇਸ ਤਹਿਤ ਜਗਰਾਉ ਦੀ ਸੁਮਨ ਕੁਮਾਰੀ ਜਿਹੜੀ ਮਸਕਟ ਵਿੱਚ ਫਸੀ ਗਈ ਸੀ ਜਿਸ ਦੇ ਪਰਿਵਾਰ ਦੇ ਮੈਬਰਾਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਤੋ ਮਦਦ ਦੀ ਗੁਹਾਰ ਲਗਾਈ।ਜਿਸ ਵਿਧਾਇਕ ਮਾਣੰੂਕੇ ਨੇ ਐਮ.ਪੀ ਭਗਵੰਤ ਮਾਨ ਗੱਲਬਾਤ ਕੀਤੀ ਸੁਮਨ ਕੁਮਾਰੀ ਬੀਬੀ ਮਾਣੰੂਕੇ ਯਤਨਾਂ ਸਦਕਾ ਅੱਜ ਮਸਕਟ ਵਿੱਚੌ ਸਹੀ ਸਲਾਮਤ ਵਾਪਸ ਆ ਗਈ।ਇਸ ਸਮੇ ਸੁਮਨ ਕੁਮਾਰੀ ਨੇ ਦੱਸਿਆਂ ਕਿ ਮਸਕਟ ਵਿੱਚ ਕੁੜੀਆਂ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਕੁੜੀਆਂ ਤੋ ਘਰ ਦੇ ਕੰਮ ਕਰਵਾਏ ਜਾਦੇ ਹਨ ਉਥੇ ਪੂਰੀ ਤਰ੍ਹਾਂ ਤੱਸ਼ਦਦ ਕੀਤਾ ਜਾਦਾ ਹੈ ਉਨ੍ਹਾਂ ਦੱਸਿਆ ਕਿ ਹੁਣ ਵੀ 6 ਕੁੜੀਆਂ ਮਸਕਟ ਵਿੱਚ ਫਸੀਆਂ ਹਨ।ਇਸ ਵਿਧਾਇਕ ਮਾਣੰੂਕੇ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਤੁਸੀ ਆਪਣੀਆਂ ਧੀਆਂ ਨੂੰ ਇੱਕਲੇ ਵਿਦੇਸ਼ਾ 'ਚ ਨਾ ਭੇਜੋ।ਪਰਿਵਾਰ ਨੇ ਐਮ.ਪੀ ਭਗਵੰਤ ਮਾਨ ਅਤੇ ਵਿਧਾਇਕ ਮਾਣੰੂਕੇ ਦਾ ਧੰਨਵਾਦ ਕੀਤਾ।