ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-
ਵਿਵੇਕਸ਼ੀਲ ਸੋਨੀ ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵਲੋਂ ਜਾਣਕਾਰੀ ਅਨੁਸਾਰ ਨਸ਼ਿਆ ਵਿਰੁੱਧ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਦਿਲਬਾਗ ਸਿੰਘ ਡੀ.ਐਸ.ਪੀ(ਡੀ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਥਾਣੇਦਾਰ ਕਰਮਜੀਤ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਸਮੇਤ ਦੇ ਪਿੰਡ ਸ਼ਾਹਜਹਾਨਪੁਰ ਤੋ ਨਾਕਾਬੰਦੀ ਦੌਰਾਨ ਗੁਰਦੀਪ ਸਿੰਘ ਵਾਸੀ ਜੌਹਲਾਂ ਅਤੇ ਰੇਸ਼ਮ ਸਿੰਘ ਵਾਸੀ ਪਿੰਡ ਲੱਖਾਂ ਥਾਣਾ ਹਠੂਰ ਨੂੰ ਗਿਰਫਤਾਰ ਕਰਕੇ ਇਨ੍ਹਾਂ ਪਾਸੋਂ 3000 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਹਾਈਡ੍ਰੇਕਲੋਰਾਇਡ, ਐਸ ਆਰ.-100 ਅਤੇ ਕਲੋਵੀਡੋਲ ਐਸ. ਆਰ. -100 ਸਮੇਤ ਸਕੂਟਰੀ ਮੈਸਟਰੋ ਨੰਬਰ ਪੀ.ਬੀ-10ਈ.ਕੇ-2511 ਬਰਾਮਦ ਕੀਤੀਆਂ ਗਈਆਂ। ਗ੍ਰਿਫਤਾਰ ਕਰਕੇ ਇਨ੍ਹਾਂ ਵਿਰੁੱਧ ਮੁਕੱਦਮਾ ਨੰਬਰ 16 ਮਿਤੀ 17-02-2020 ਅ/ਧ 22/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਏਕੋਟ ਦਰਜ ਰਜਿਸਟਰ ਕੀਤਾ ਗਿਆ। ਇਸੇ ਤਰ੍ਹਾਂ ਇਸੇ ਤਰਾਂ ਏ.ਐਸ.ਆਈ ਜਸਵੰਤ ਸਿੰਘ, ਐਟੀਨਾਰਕੋਟਿਕ ਸੈਲ ਨੇ ਦੌਰਾਨੇ ਗਸ਼ਤ ਪਿੰਡ ਅਖਾੜਾ ਤੋ ਕੁਲਦੀਪ ਸਿੰਘ ਉਰਫ ਕੀਪਾ ਅਤੇ ਜਰਨੈਲ ਸਿੰਘ ਵਾਸੀਆਨ ਅਖਾੜਾ ਥਾਣਾ ਸਦਰ ਜਗਰਾਉ ਪਾਸੋ 480 ਬੋਤਲਾਂ ਸ਼ਰਾਬ ਠੇਕਾ ਦੇਸੀ ਫਾਰ ਸੇਲ ਚੰਡੀਗੜ੍ਹ (40 ਪੇਟੀਆਂ) ਸਮੇਤ ਜਿੰਨ ਕਾਰ ਪੀ.ਬੀ ਨੰਬਰ 10-ਏ.ਜੇ-1617 ਬਰਾਮਦ ਕਰਕੇ ਵਿਰੁੱਧ ਮੁਕੱਦਮਾ ਨੰਬਰ 32 ਮਿਤੀ 17.02.2020 ਅ/ਧ 61/78/01/14 ਐਕਸਾਈਜ ਐਕਟ ਥਾਣਾ ਸਦਰ ਜਗਰਾਉ ਦਰਜ ਰਜਿਸਟਰ ਕੀਤਾ ਗਿਆ।