ਚੰਡੀਗੜ੍ਹ (ਜਨ ਸ਼ਕਤੀ ਨਿਊਜ) ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿਓ ਕਰਤਲ ਕਾਂਡ ਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਚ ਬੰਦ ਸਿੰਘ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ, ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ ਵੱਲੋਂ ਦਿੱਤਾ ਸੁਨੇਹਾ ਅਨੁਸਾਰ ਕਿ ਸਾਨੂੰ ਅਖਬਾਰ ਰਾਹੀ ਪਤਾ ਲੱਗਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜੋ ਪੰਜ ਮੈਂਬਰੀ ਟੀਮ ਬਣਾਈ ਗਈ ਹੈ ਉਹਨਾ ਵੱਲੋਂ ਅਕਬਾਰਾਂ ਰਾਹੀ ਐਲਾਨ ਕੀਤਾ ਗਿਆ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਬੁੜੈਲ ਜੇਲ੍ਹ ਚੰਡੀਗੜ੍ਹ ਅੱਗੇ ਧਰਨਾ ਲਾਉਣਗੇ ਪਰ ਅਸੀ ਸਮੂਹ ਖਾਲਸਾ ਪੰਥ ਨੂੰ ਇਹ ਦੋਬਾਰਾ ਦੱਸਣਾ ਜ਼ਰੂਰੀ ਚਾਹੁੰਦਾ ਹਾਂ ਕਿ ਨਾ ਤਾਂ ਅਸੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਮੰਨਦੇ ਹਾਂ ਤੇ ਨਾ ੳਹਦੀ ਬਣਾਈ ਕਿਸੇ ਵੀ ਕਮੇਟੀ ਨੂੰ ਮਾਨਤਾ ਦਿੰਦੇ ਹਾਂ। ਇਕ ਸਾਡੀ ਟੀਮ ਦਾ ਮੈਂਬਰ ਹੋਣ ਦੇ ਨਾਤੇ ਉਹਦਾ ਸਤਿਕਾਰ ਕਰਦੇ ਹਾਂ। ਪਰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵਜੋਂ ਬਿਲਕੁਲ ਨਹੀ। ਕਮੇਟੀ ਦੇ ਮੈਂਬਰਾ ਦਾ ਅਸੀ ਨਿੱਜੀ ਤੌਰ ਤੇ ਉਨ੍ਹਾ ਦੀ ਕੁਰਬਾਨੀ ਦਾ ਪੂਰਾ ਸਤਿਕਾਰ ਕਰਦੇ ਹਾਂ, ਪਰ ਬੰਦੀ ਸਿੰਘਾ ਦੀ ਰਿਹਾਈ ਦੇ ਨਾਂਅ ਤੇ ਹੋ ਰਹੀ ਰਾਜਨੀਤੀ ਦਾ ਅਸੀ ਹਿੱਸਾ ਨਹੀ ਬਣਨਾ ਚਾਹੁੰਦੇ। ਅਸੀ ਸਾਫ ਤੇ ਸਪਸ਼ਟ ਲਫਜ਼ਾ 'ਚ ਇਹ ਕਮੇਟੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਸਾਡੀ ਰਿਹਾਈ ਜਾ ਪੈਰਵੀ ਲਈ ਕੋਈ ਖੇਚਲ ਨਾ ਕਰਨ।ਜੋ ਮੇਰੇ ਨਾਲ (ਜੰਗ ਸਿੰਘ) ਮੁਲਾਕਾਤ ਕੲਨ ਸਮੇਂ ਇਹ ਸੁਨੇਹਾ ਅਖਬਾਰਾ ਰਾਹੀ ਕੌਮ ਨੂੰ ਦੇਣ ਲਈ ਕਿਹਾ ਗਿਆ ਹੈ ਉਹ ਦਾਸ ਨੇ ਹੂ-ਬ-ਹੂ ਕੌਮ ਅੱਗੇ ਰੱਖ ਦਿੱਤਾ ਹੈ। ਇਹ ਬਿਆਨ ਭਾਈ ਭਵਨਦੀਪ ਸਿੰਘ ਲੁਧਿਆਣਾ ਨੇ ਪ੍ਰੈਸ ਨੂੰ ਜਾਰੀ ਕੀਤਾ।