ਲੰਡਨ,- ( ਗਿਆਨੀ ਅਮਰਕੀਤ ਸਿੰਘ ਰਾਠੋਰ)- ਬਰਤਾਨੀਆ ਪੁਲਵਾਮਾ ਅੱਤਵਾਦੀ ਹਮਲੇ ਵਿਚ ਭਾਰਤ ਦੇ ਮੋਢੇ ਨਾਲ ਮੋਢੇ ਜੋੜ ਕੇ ਖੜ੍ਹਾ ਹੈ ਅਤੇ ਅੱਤਵਾਦ ਨੂੰ ਹਰਾਉਣ ਲਈ ਮਿਲ ਕੇ ਕੰਮ ਕਰਨ ਦਾ ਇੱਛੁਕ ਹੈ | ਇਸ ਗੱਲ ਦਾ ਪ੍ਰਗਟਾਵਾ ਬਰਤਾਨੀਆ ਦੇ ਸਾਬਕਾ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੇ ਕੀਤਾ | ਉਨ੍ਹਾਂ ਕਿਹਾ ਕਿ ਬਰਤਾਨੀਆ ਅਤੇ ਭਾਰਤ ਦੋਵੇਂ ਅੱਤਵਾਦ ਦੇ ਨਿਸ਼ਾਨੇ 'ਤੇ ਹਨ | ਭਾਰਤ ਦੌਰੇ 'ਤੇ ਆਏ ਜੌਹਨਸਨ ਨੇ ਨਵੀਂ ਦਿੱਲੀ ਵਿਖੇ ਇਕ ਸਮਾਗਮ ਦੌਰਾਨ ਕਿਹਾ ਕਿ ਭਾਰਤ ਅਤੇ ਯੂ. ਕੇ. ਅੱਤਵਾਦ ਨੂੰ ਹਰਾ ਦੇਵੇਗਾ, ਇਹ ਸਾਂਝਾ ਖ਼ਤਰਾ ਹੈ | ਲੰਡਨ ਦੇ ਸਾਬਕਾ ਮੇਅਰ ਅਤੇ ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ ਪੁਲਵਾਮਾ ਦੇ ਕਤਲਾਂ ਬਾਰੇ ਮੈਂ ਆਪਣੇ ਦੇਸ਼ ਵਿਚ ਬੋਲਿਆ ਸੀ ਕਿ ਅਸੀਂ ਭਾਰਤ ਨਾਲ ਖੜ੍ਹੇ ਹਾਂ | ਅੱਤਵਾਦ ਅਤੇ ਉਸ ਦੇ ਪਾਲਕਾਂ ਨੂੰ ਹਰਾਉਣ ਲਈ ਅਸੀਂ ਕਾਮਯਾਬ ਹੋਵਾਂਗੇ |