19 ਫਰਵਰੀ ਨੂੰ ਹੋਣਗੇ ਕਬੱਡੀ ਐਕਡਮੀ ਫੈਡਰੇਸ਼ਨਾਂ ਦੀਆਂ ਟੀਮਾਂ ਦੇ ਮੁਕਾਬਲੇ
ਰਾਏਕੋਟ/ਬਰਨਾਲਾ,ਜਨਵਰੀ 2020-(ਗੁਰਸੇਵਕ ਸਿੰਘ ਸੋਹੀ)-
ਸ੍ਰੀ ਗੁਰੂ ਗੋਬਿੰਦ ਸਿੰਘ ਵੈਲਫੇਅਰ ਸਪੋਰਟਸ ਕਲੱਬ ਰਾਏਕੋਟ ਵੱਲੋਂ ਕਬੱਡੀ ਕੱਪ ਮਿਤੀ 16,17,18ਅਤੇ 19 ਫਰਵਰੀ ਨੂੰ ਰਾਏਕੋਟ (ਲੁਧਿਆਣਾ) ਵਿਖੇ ਕਰਵਾਇਆ ਜਾ ਰਿਹਾ ਹੈ। ਪੱਤਰਕਾਰਾਂ ਨੂੰ ਇਹ ਜਾਣਕਾਰੀ ਸਮਾਜ ਸੇਵੀ ਤੇ ਕਲੱਬ ਪ੍ਰਧਾਨ ਕੌਸਲਰ ਬੂਟਾ ਸਿੰਘ ਛਾਪਾ ਅਤੇ ਡਾ ਬੀ ਆਰ ਅੰਬੇਡਕਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਰਿੰਕਾ ਬਾਹਮਣੀਆਂ ਨੇ ਦਿੰਦਿਆਂ ਦੱਸਿਆ ਕਿ ਮਿਤੀ 16 ਫਰਵਰੀ ਨੂੰ ਕਬੱਡੀ 65 ਕਿਲੋ,17 ਫਰਵਰੀ ਨੂੰ ਕਬੱਡੀ ਓਪਨ (ਪਿੰਡ ਵਾਰ) ,18 ਫਰਵਰੀ ਨੂੰ ਕਬੱਡੀ ਓਪਨ (ਤਿੰਨ ਖਿਡਾਰੀ ਬਾਹਰੋ) ਜਿਨ੍ਹਾਂ ਨੂੰ ਇਨਾਮ ਕ੍ਰਮਵਾਰ 71000 ਅਤੇ 51000 ਹੋਵੇਗਾ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਅਖੀਰਲੇ ਦਿਨ 19 ਫਰਵਰੀ ਨੂੰ ਕਬੱਡੀ ਕੱਪ ਲਈ ਪੰਜਾਬ ਕਬੱਡੀ ਐਸੋਸੀਏਸ਼ਨ ਫੈਡਰੇਸ਼ਨ ਦੀਆਂ ਟੀਮਾਂ ਦੇ ਦਿਲਚਸਪ ਮੁਕਾਬਲੇ ਹੋਣਗੇ, ਜਿਨ੍ਹਾਂ ਦਾ ਕ੍ਰਮਵਾਰ ਪਹਿਲਾ ਇਨਾਮ
1ਲੱਖ 50 ਹਜਾਰ ਰੁਪਏ ਅਤੇ ਦੂਸਰਾ ਇਨਾਮ 1ਲੱਖ ਰੁਪਏ ਹੋਵੇਗਾ ਅਤੇ ਬੈਸਟ ਜਾਫੀ ਤੇ ਰੇਡਰ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਬੱਡੀ ਓਪਨ ਦੀਆਂ ਸਿਰਫ਼ 32 ਟੀਮਾਂ ਹੀ ਇੰਟਰ ਕੀਤੀਆਂ ਜਾਣਗੀਆਂ। ਪ੍ਰਧਾਨ ਬੂਟਾ ਸਿੰਘ ਛਾਪਾ ਤੇ ਰਿੰਕਾ ਬਾਹਮਣੀਆਂ ਨੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਕਬੱਡੀ ਕੱਪ ਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਚੇਅਰਮੈਨ ਰਣਧੀਰ ਸਿੰਘ ਧੀਰਾ ਕਨੇਡਾ ,ਮਹਿੰਦਰ ਸਿੰਘ ਸਿੱਧੂ ਕਨੇਡਾ,ਵਾਇਸ ਪ੍ਰਧਾਨ ਹਾਕੀ ਕੋਚ ਲਛਮਣ ਸਿੰਘ,ਖਜਾਨਚੀ ਤਰਲੋਕ ਸਿੰਘ, ਕੁਲਵਿੰਦਰ ਸਿੰਘ ਪਿੱਲਾ,ਜਗਤਾਰ ਸਿੰਘ ਸੰਤ ਅਤੇ ਮਾ ਭੁਪਿੰਦਰ ਸਿੰਘ ਗਰੇਵਾਲ ਆਦਿ ਹਾਜਰ ਸਨ।