You are here

ਨਗਰ ਕੌਸਲ ਜਗਰਾਉਂ 'ਚ ਭਿ੍ਸ਼ਟਾਚਾਰ ਦੀ ਚਰਚਾ ਤੋਂ ਬਾਅਦ ਈ.ਓ. ਦਾ ਤਬਾਦਲਾ

ਜਗਰਾਉਂ,ਲੁਧਿਆਣਾ, ਜਨਵਰੀ 2020-(ਮਨਜਿੰਦਰ ਗਿੱਲ )- 

 ਭਿ੍ਸ਼ਟਾਚਾਰ ਕਾਰਨ ਚਰਚਿਤ ਨਗਰ ਕੌਸਲ ਦੇ ਇਕ ਅਧਿਕਾਰੀ ਦਾ ਅੱਜ ਦੇਰ ਸ਼ਾਮ ਇਥੋਂ ਤਬਾਦਲਾ ਕਰ ਦਿੱਤਾ ਗਿਆ | ਭਾਵੇਂ ਜਗਰਾਉਂ ਦੀ ਨਗਰ ਕੌਾਸਲ ਸਮੇਤ ਪੰਚਾਇਤੀ ਵਿਭਾਗ 'ਚ ਵੀ ਸਰਕਾਰੀ ਗ੍ਰਾਂਟਾਂ ਨੂੰ ਸਿੱਧੇ ਤੌਰ ਕਮਿਸ਼ਨ ਦੇ ਰੂਪ 'ਚ ਲਾਏ ਜਾ ਰਹੇ ਰਗੜੇ ਦੀ ਇਸ ਇਲਾਕੇ 'ਚ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਆ ਰਹੀ ਸੀ ਤੇ ਇਸ ਮੁੱਦੇ ਨੂੰ ਲੈ ਕੇ ਕੌਸਲਰ ਅਮਨਜੀਤ ਸਿੰਘ ਖਹਿਰਾ ਵਲੋਂ ਰੋਸ ਵਜੋਂ ਆਪਣਾ ਅਸਤੀਫ਼ਾ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਗਿਆ ਸੀ | ਇਸ ਮੁੱਦੇ 'ਤੇ  ਕੌਸਲਰ ਨੇ ਜਿੱਥੇ ਨਗਰ ਕੌਸਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭਿ੍ਸ਼ਟਾਚਾਰ ਕਾਰਨ ਨਿਸ਼ਾਨਾ ਬਣਾਇਆ ਸੀ ਉੱਥੇ ਪੰਚਾਇਤੀ ਵਿਭਾਗ ਦੇ ਬੀ.ਡੀ.ਪੀ.ਓ. 'ਤੇ ਵੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਆਉਂਦੀਆਂ ਗ੍ਰਾਂਟਾਂ 'ਚੋਂ ਕਮਿਸ਼ਨ ਲੈ ਕੇ ਅੱਗੇ ਭਿ੍ਸ਼ਟ ਸੈਕਟਰੀਆਂ ਨੂੰ ਸਰਕਾਰੀ ਗ੍ਰਾਂਟਾਂ ਨੂੰ ਹੜੱਪਣ ਦਾ ਠੇਕਾ ਦੇ ਦੇਣ ਤੱਕ ਦੇ ਦੋਸ਼ ਲਗਾਏ ਸਨ | ਅਕਾਲੀ ਕੌਸਲਰ ਅਮਨਜੀਤ ਸਿੰਘ ਖਹਿਰਾ ਦੇ ਅਸਤੀਫ਼ੇ ਤੋਂ ਪਹਿਲਾਂ ਵੀ ਮੀਡੀਏ 'ਚ ਭਿ੍ਸ਼ਟਾਚਾਰ ਦਾ ਮੁੱਦਾ ਉਠਣ ਤੋਂ ਬਾਅਦ ਕਈ ਇਨਕਲਾਬੀ ਆਗੂਆਂ ਨੇ ਵੀ ਇਨ੍ਹਾਂ ਭਿ੍ਸ਼ਟ ਅਧਿਕਾਰੀਆਂ ਵਿਰੁੱਧ ਸੰਘਰਸ਼ ਛੇੜਨ ਦੀ ਚਿਤਾਵਨੀ ਦਿੱਤੀ ਸੀ | ਚਰਚਿਤ ਨਗਰ ਕੌਸਲ ਦੇ ਈ.ਓ. ਸੁਖਦੇਵ ਸਿੰਘ ਰੰਧਾਵਾ ਦੀ ਬਦਲੀ ਦਾ ਹੁਕਮ ਜਾਰੀ ਹੁੰਦਿਆਂ ਹੀ ਅੱਜ ਇਹ ਖ਼ਬਰ ਇਕਦਮ ਜਗਰਾਉਂ 'ਚ ਚੁਫੇਰੇ ਫੈਲ ਗਈ ਤੇ ਇਹ ਵੀ ਪਤਾ ਲੱਗਾ ਹੈ ਕਿ ਇਸ ਅਧਿਕਾਰੀ ਨੂੰ ਇਥੋਂ ਬਦਲ ਕੇ ਵਿਭਾਗ ਦੇ ਦਫ਼ਤਰ ਚੰਡੀਗੜ੍ਹ ਬੁਲਾ ਲਿਆ ਗਿਆ ਹੈ | ਬਦਲੀ ਤੋਂ ਬਾਅਦ ਭਿ੍ਸ਼ਟਾਚਾਰ ਦਾ ਮੁੱਦਾ ਉਠਾਉਣ ਵਾਲੇ ਕੌਸਲਰ ਅਮਨਜੀਤ ਸਿੰਘ ਖਹਿਰਾ ਤੇ ਕੌਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਅਧਿਕਾਰੀ ਦੇ ਤਬਾਦਲੇ ਦੇ ਨਾਲ-ਨਾਲ ਸਰਕਾਰ ਨੂੰ ਨਗਰ ਕੌਸਲ ਜਗਰਾਉਂ 'ਚੋਂ ਭਿ੍ਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਇਕ ਜੁੰਡਲੀ ਨੂੰ ਤੋੜਨ ਦੀ ਲੋੜ ਹੈ |