ਮਹਿਲ ਕਲਾਂ / ਜਨਵਰੀ 2019 -(ਗੁਰਸੇਵਕ ਸਿੰਘ ਸੋਹੀ)-
ਇਤਿਹਾਸਕ ਪਿੰਡ ਗਹਿਲ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ,ਯੂਥ ਕਲੱਬਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜ ਪਿਆਰਿਆ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ।ਇਸ ਮੌਕੇ ਢਾਡੀ ਸੁਰਜੀਤ ਸਿੰਘ ਵਾਰਸ ਜਲੰਧਰ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ । ਨਗਰ ਕੀਰਤਨ ਵਿੱਚ ਦਸਮੇਸ਼ ਗਤਕਾ ਪਾਰਟੀ ਹਠੂਰ ਅਤੇ ਫ਼ੌਜੀ ਬੈਂਡ ਗਰੁੱਪ ਵੱਲੋਂ ਵੱਖ ਵੱਖ ਜੌਹਰ ਦਿਖਾਏ ਗਏ । ਨਗਰ ਕੀਰਤਨ ਦਾ ਪਿੰਡ ਵਾਸੀਆਂ ਵੱਲੋਂ ਵੱਖ ਵੱਖ ਪੜਾਵਾਂ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਚਾਹ ,ਪਕੌੜੇ, ਬਰੈੱਡ, ਮਿੱਠੇ ਚੌਲਾਂ ਦੇ ਲੰਗਰ ਵੀ ਲਗਾਏ ਗਏ । ਇਸ ਮੌਕੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਦੇ ਅੱਗੇ ਅੱਗੇ ਸਫ਼ਾਈ ਕਰਕੇ ਕਲੀ ਪਾਈ ਅਤੇ ਸੰਗਤਾਂ ਤੇ ਇਤਰ (ਪਰਫਿਊਮ) ਦੀ ਵਰਖਾ ਕੀਤੀ ਗਈ । ਇਸ ਮੌਕੇ ਬੋਲਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਸਾਨੂੰ ਕਰਮ ਕਾਂਡਾਂ ਨੂੰ ਛੱਡ ਸਿੱਖ ਕੌਮ ਦਾ ਆਪਣਾ ਸਾਰਾ ਪਰਿਵਾਰ ਵਾਰਨ ਵਾਲੇ ਕਲਗੀਧਰ ਪਿਤਾ ਗੁਰੂ ਗੋਬੰਦ ਸਿੰਘ ਦੇ ਦਰਸਾਏ ਹੋਏ ਮਾਰਗ ਤੇ ਚੱਲਣਾਂ ਚਾਹੀਦਾ ਹੈ ਅੱਜ ਸਾਨੂੰ ਵੱਡੀ ਗਿਣਤੀ ਵਿਚ ਸਿੰਘ ਸੱਜ ਕੇ ਗੁਰੂ ਦੇ ਲੜ ਲੱਗਣਾ ਸਾਂ ਮੇਰੀ ਮੁੱਖ ਲੋੜ ਇਸ ਮੌਕੇ ਉਨਾਂ ਸਮੂਹਗਾਨ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ । ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ, ਕੁਲਵੰਤ ਸਿੰਘ ਰੰਧਾਵਾ, ਉੱਘੇ ਬਿਜ਼ਨਸਮੈਨ ਤੇ ਕਬੱਡੀ ਪ੍ਰਮੋਟਰ ਜਗਰੂਪ ਸਿੰਘ ਬਿੱਟੂ ਗਹਿਲ, ਬਿਕਰਮਜੀਤ ਸਿੰਘ, ਜਗਤਾਰ ਸਿੰਘ, ਗੁਰਮੀਤ ਸਿੰਘ ,ਜਸਵੀਰ ਸਿੰਘ, ਭਗਵਾਨ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਰਾ ਦਿਨ ਸੇਵਾ ਕੀਤੀ