ਕਬੱਡੀ 55 ਕਿੱਲੋ ,75 ਕਿੱਲੋ ਅਤੇ ਓਪਨ ਦੇ ਮੁਕਾਬਲੇ ਚ ਮਹਿਲ ਕਲਾਂ ਦੇ ਗੱਭਰੂਆਂ ਦੀ ਝੰਡੀ*
ਮਹਿਲ ਕਲਾਂ/ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਤੇ ਸਪੋਰਟਸ ਕਲੱਬ ਮਹਿਲ ਕਲਾਂ ,ਨਗਰ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ 26ਵਾਂ ਸਾਲਾਨਾ ਚਾਰ ਰੋਜ਼ਾ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ । ਖੇਡ ਮੇਲੇ ਦਾ ਉਦਘਾਟਨ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਮੋਹਰ ਸਿੰਘ ਨੇ ਰੀਬਨ ਕੱਟ ਕੇ ਕੀਤਾ । ਟੂਰਨਾਮੈਂਟ ਵਿੱਚ ਕਬੱਡੀ ਓਪਨ ਦੀਆਂ 32 ਟੀਮਾਂ ਨੇ ਭਾਗ ਲਿਆ । ਹੋਏ ਖੇਡ ਮੁਕਾਬਲਿਆਂ ਵਿੱਚ ਕਬੱਡੀ 55 ਕਿੱਲੋ ਚ ਮਹਿਲ ਕਲਾਂ ਨੇ ਪਹਿਲਾ ਅਤੇ ਛਾਜਲੀ ਨੇ ਦੂਸਰਾ, ਕਬੱਡੀ 75 ਕਿੱਲੋ ਚ ਮਹਿਲ ਕਲਾਂ ਨੇ ਪਹਿਲਾਂ ਅਤੇ ਚੰਨਣਵਾਲ ਨੇ ਦੂਸਰਾ ਅਤੇ ਕਬੱਡੀ ਓਪਨ ਦੇ ਹੋਏ ਫਸਵੇਂ ਮੁਕਾਬਲਿਆਂ ਵਿੱਚ ਵੀ ਮਹਿਲ ਕਲਾਂ ਨੇ ਪਹਿਲਾ ਅਤੇ ਮੰਡੀਆਂ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ । ਫੁੱਟਬਾਲ ਓਪਨ ਦੇ ਮੁਕਾਬਲਿਆਂ ਵਿੱਚ ਭੋਖੜੀ ਦੀ ਟੀਮ ਨੇ ਪਹਿਲਾਂ ਅਤੇ ਲਤਾਲਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ ।ਵਾਲੀਬਾਲ ਸ਼ੂਟਿੰਗ ਮੁਕਾਬਲੇ ਵਿੱਚ ਝਨੇਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਮਹਿਲ ਖ਼ੁਰਦ ਦੀ ਟੀਮ ਦੂਸਰੇ ਸਥਾਨ ਤੇ ਰਹੀ । ਟਰਾਲੀ ਬੈਕ ਦੇ ਹੋਏ ਮੁਕਾਬਲੇ ਵਿਚ ਕਮਲਪ੍ਰੀਤ ਸਿੰਘ ਕਮਲ ਮਹਿਲ ਕਲਾਂ ਨੇ ਪਹਿਲਾ ਅਤੇ ਹਰਜਿੰਦਰ ਸਿੰਘ ਬਮਾਲ ਨੇ ਦੂਸਰਾ ਥਾਨ ਹਾਸਲ ਕਰਕੇ ਦਰਸਕਾਂ ਦਾ ਖ਼ੂਬ ਮਨੋਰੰਜਨ ਕੀਤਾ । ਇਸ ਮੌਕੇ ਕਬੱਡੀ ਓਪਨ ਦੇ ਬੈਸਟ ਜਾਫ਼ੀ ਫੂਲਾ ਸੂਸਕ ਅਤੇ ਬੈਸਟ ਰੇਡਰ ਕਾਲਾ ਧੂਰਕੋਟ ਐਲਾਨੇ ਗਏ ਜਿਨ੍ਹਾਂ ਨੂੰ ਐਲ ਈ ਡੀ ਦੇ ਕੇ ਸਨਮਾਨਿਤ ਕੀਤਾ ਗਿਆ । ਫੁੱਟਬਾਲ ਦੇ ਮੁਕਾਬਲਿਆਂ ਵਿੱਚ ਜੰਗ ਬਹਾਦਰ ਸਿੰਘ ਬਿੱਲਾ ਲਤਾਲਾ ਨੂੰ ਬੈਸਟ ਖਿਡਾਰੀ ਐਲਾਨਿਆ ਗਿਆ ਤੇ ਉਸ ਨੂੰ ਸਰਪੰਚ ਬਲੌਰ ਸਿੰਘ ਤੋਤੀ ਵੱਲੋਂ ਪ੍ਰਬੰਧਕਾਂ ਦੇ ਸਹਿਯੋਗ ਨਾਲ ਐਲ ਈ ਡੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਕਬੱਡੀ ਟੂਰਨਾਮੈਂਟ ਦੀ ਰੈਫਰੀ ਅਸ਼ੋਕ ਖਿਆਲੀ ,ਰੂਪਾ ਹਠੂਰ, ਮੀਂਹ ਸੱਦੋਵਾਲ, ਬਲੌਰ ਕੁਰੜ ਅਤੇ ਲੱਕੀ ਸਿੱਧਵਾਂ ਨੇ ਕੀਤੀ । ਟੂਰਨਾਮੈਂਟ ਦੀ ਕੁਮੈਂਟਰੀ ਹਰਮਨ ਜੋਗਾ ਮਹਿਲ ਕਲਾਂ ,ਲੱਖਾ ਖਿਆਲੀ ਅਤੇ ਗੀਤਕਾਰ ਸੰਦੀਪ ਝੱਲੀ ਕੁਰੜ ਨੇ ਆਪਣੇ ਸਾਇਰੋ ਸਾਇਰੀ ਵਾਲੇ ਅੰਦਾਜ਼ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ।ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਲੱਬ ਅਹੁਦੇਦਾਰਾਂ ਮਾ ਰਾਜਿੰਦਰ ਸਿੰਗਲਾ, ਮਾ ਵਰਿੰਦਰ ਪੱਪੂ ,ਮਾ ਰਵਿੰਦਰ ਰਵੀ, ਮਾ ਬਲਜਿੰਦਰ ਪ੍ਰਭੂ, ਚਰਨਜੀਤ ਬੱਬੂ ਸ਼ਰਮਾ, ਹਰਪਾਲ ਸਿੰਘ ਪਾਲਾ, ਰਾਜੂ ਕੈਨੇਡਾ ,ਜਗਦੀਪ ਸ਼ਰਮਾ ,ਸੁਖਦੀਪ ਸੀਪਾ, ਟੋਨੀ ਸਿੱਧੂ, ਫੌਜੀ ਜਗਰੂਪ ਸਿੰਘ ,ਸਰਪੰਚ ਬਲੌਰ ਸਿੰਘ ਤੋਤੀ, ਕਾਂਗਰਸੀ ਆਗੂ ਹਰਭੁਪਿੰਦਰਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸੋਨਾ ਆਦਿ ਨੇ ਕੀਤੀ । ਇਸ ਮੌਕੇ ਕੇਵਲ ਸਿੰਘ ਦਿਓਲ ,ਸੋਨੂੰ ,ਮੋਟੂ ,ਜਸਵੀਰ ,ਹੈਪੀ, ਭੂਰੀ ,ਬੱਬੂ ,ਪ੍ਰਿੰਸ ,ਮਨੀ, ਲੱਕੀ ਜੋਤੀ ,ਨੈਸ਼ਨਲ ਫੁੱਟਬਾਲ ਖਿਡਾਰੀ ਗੁਰਦੀਪ ਸਿੰਘ ਗੋਪੀ ਆਦਿ ਹਾਜ਼ਰ ਸਨ ।ਅਖੀਰ ਵਿੱਚ ਕਲੱਬ ਦੇ ਚੇਅਰਮੈਨ ਮਾਸਟਰ ਰਾਜਿੰਦਰ ਸਿੰਗਲਾ ਨੇ ਟੂਰਨਾਮੈਂਟ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ।