You are here

ਲ ਰਹੀ ਸੀਤ ਲਹਿਰ ਕਾਰਨ ਪਾਰਾ ਪੱੁਜਾ 4 ਡਿਗਰੀ ,ਮਜਦੂਰਾਂ ਲਈ ਰੋਟੀ ਦਾ ਵਸੀਲਾ ਬਨਾਉਣ ਲਈ ਠੰਡ ਬਣੀ ਮੁਸੀਬਤ,ਕਣਕ ਦੀ ਫਸਲ ਲਈ ਠੰਡ ਲਾਹੇਵੰਦ

ਕਾਉਕੇ ਕਲਾਂ, 3 ਜਨਵਰੀ (ਜਸਵੰਤ ਸਿੰਘ ਸਹੋਤਾ/ਮਨਜਿੰਦਰ ਗਿੱਲ)-ਦੇਸ ਭਰ ਵਿੱਚ ਪੈ ਰਹੀ ਭਿਆਨਕ ਸੀਤ ਲਹਿਰ ਕਾਰਨ ਠੰਡ ਨੇ ਪੂਰੀ ਤਰਾਂ ਮਨੱੁਖੀ ਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ।ਅੱਜ ਪਿੰਡ ਕਾਉਂਕੇ ਕਲ਼ਾਂ ਵਿੱਚ ਠੰਡ ਕਾਰਨ ਪਾਰਾ 4 ਡਿਗਰੀ ਤੱਕ ਪਹੁੰਚ ਚੱੁਕਾ ਹੈ ਜਦਕਿ ਭਵਿੱਖਬਾਣੀ ਅਨੁਸਾਰ ਪੈ ਰਹੀ ਠੰਡ ਵਿੱਚ ਅਜੇ ਕੋਈ ਗਿਰਾਵਟ ਆਉਣ ਦੀ ਕੋਈ ਉਮੀਦ ਨਹੀ ਹੈ।ਪੇਡੂ ਖੇਤਰਾਂ ਵਿੱਚ ਸੀਤ ਲਹਿਰ ਦਾ ਭਾਰੀ ਅਸਰ ਵੇਖਣ ਨੂੰ ਮਿਲ ਰਿਹਾ ਹੈ।ਲੋਕ ਘਰਾਂ ਵਿੱਚ ਹੀ ਰਹਿਣ ਨੂੰ ਮਜਬੂਰ ਹਨ ਜਦਕਿ ਦੁਕਾਨਦਾਰਾਂ ਦਾ ਕੰਮ ਪੂਰੀ ਮੰਦੀ ਨਾਲ ਚੱਲ ਰਿਹਾ ਹੈ।ਬਹੁਤੇ ਦੁਕਾਨਦਾਰ ਤੇ ਪੇਂਡੂ ਵਸਨੀਕ ਦੁਕਾਨਾਂ ਜਾਂ ਘਰਾਂ ਨੇੜੇ ਅੱਗ ਛੇਕਣ ਲਈ ਮਜਬੂਰ ਹਨ।ਡਾਕਟਰਾਂ ਦੀਆਂ ਦੁਕਾਨਾਂ ਤੇ ਮਰੀਜਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਦਿਸ ਰਿਹਾ ਹੈ ਜਿਸ ਦਾ ਕਾਰਨ ਵਧੇਰੇ ਠੰਡ ਕਾਰਨ ਜੁਕਾਮ,ਖੰਗ,ਤੇ ਬੁਖਾਰ ਆਦਿ ਦੀਆਂ ਬਿਮਾਰੀਆਂ ਦਾ ਲੋਕ ਸਿਕਾਰ ਹੋ ਰਹੇ ਹਨ।ਸਰਦੀਆਂ ਦੀਆਂ ਮਿਲੀਆਂ ਛੱੁਟੀਆਂ ਹੋਣ ਦੇ ਬਾਵਜੂਦ ਵੀ ਬੱਚੇ ਆਪਣੇ ਕਿਸੇ ਰਿਸਤੇਦਾਰੀ ਵਿੱਚ ਜਾਣ ਦੀ ਥਾਂ ਆਪਣੇ ਘਰਾਂ ਵਿੱਚ ਹੀ ਰਹਿਣ ਨੂੰ ਮਜਬੂਰ ਹਨ ਜਿਸ ਕਾਰਨ ਉਹਨਾ ਦੀਆਂ ਸਰਦੀਆਂ ਦੀਆਂ ਛੱੁਟੀਆਂ ਦਾ ਸਵਾਦ ਫਿੱਕਾ ਪੈ ਰਿਹਾ ਹੈ।ਪੂਰੇ ਦਿਨ ਭਰ ਸੂਰਜ ਦੇ ਦਰਸਨ ਨਾ ਹੋਣ ਕਾਰਨ ਵਿਜੀਬਿਲਟੀ ਕਾਫੀ ਘੱਟ ਗਈ ਹੈ ਤੇ ਸਵੇਰੇ ਸਾਮ ਸੀਤ ਲਹਿਰ ਦੇ ਨਾਲ ਨਾਲ ਧੁੰਦ ਦਾ ਕਹਿਰ ਵੀ ਵਧ ਰਿਹਾ ਹੈ।ਧੁੰਦ ਤੇ ਸੀਤ ਲਹਿਰ ਦੇ ਕਾਰਨ ਅਨੇਕਾ ਹਾਦਸੇ ਵੀ ਹੋ ਰਹੇ ਹਨ ਜਿਸ ਨੂੰ ਮੱੁਖ ਰੱਖਦਿਆਂ ਮਾਹਿਰਾਂ ਵੱਲੋ ਜਿਆਦਾਤਾਰ ਲੋਕਾ ਨੂੰ ਦਿਨ ਵੇਲੇ ਹੀ ਸਫਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਾਂ ਫਿਰ ਪੂਰੀ ਸਾਵਧਾਨੀ ਜਾਂ ਪੂਰੀ ਲੋੜ ਸਮੇ ਜਾ ਜਿਆਦਾ ਸਮਾਂ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।ਪੂਰਾਂ ਦਿਨ ਪੇਂਡੂ ਖੇਤਰਾਂ ਵਿੱਚ ਛੰਨਾਟਾ ਛਾਇਆ ਰਹਿੰਦਾ ਹੈ।ਠੰਡ ਕਾਰਨ ਰੋਜਮਰਾ ਜਿੰਦਗੀ ਨੂੰ ਬਰੇਕ ਲੱਗ ਗਈ ਹੈ ਜਿਸ ਕਾਰਨ ਬਹੁਤੇ ਪੇਂਡੂ ਮਜਦੂਰ ਕਾਮੇ ਨਿੱਤ ਦਿਨ ਕੰਮ ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਨਾਉਣ ਤੋ ਵੀ ਮੁਥਾਜ ਹੋ ਕੇ ਰਹਿ ਗਏ ਹਨ।ਪੈ ਰਹੀ ਠੰਡ ਕਾਰਨ ਕੰਮਕਾਜ ਠੱਪ ਹੋ ਗਏ ਹਨ ਜਿਸ ਕਾਰਨ ਦਿਹਾੜੀਦਾਰ ਕਾਮੇ ਘਰਾਂ ਵਿੱਚ ਰਹਿਣ ਲਈ ਹੀ ਮਜਬੂਰ ਹਨ।ਪੈ ਰਹੀ ਠੰਡ ਕਿਸਾਨਾ ਦੀਆ ਫਸਲਾ ਲਈ ਲਾਹੇਵੰਦ ਵੀ ਸਾਬਿਤ ਹੋ ਰਹੀ ਤੇ ਇਸ ਵਾਰ ਬੀਜੀ ਕਣਕ ਦੀ ਫਸਲ ਲਈ ਠੰਡ ਲਾਹੇਵੰਦ ਹੁੰਦੀ ਹੈ ਜਿਸ ਕਾਰਨ ਕਣਕ ਦੀ ਫਸਲ ਦਾ ਝਾੜ ਵੱਧ ਨਿਕਲਦਾ ਹੈ।ਹੋਰਨਾਂ ਫਸਲਾ ਬਰਸੀਮ ,ਸਰੋਂ ਲਈ ਵੀ ਠੰਡ ਲਾਭਦਾਇਕ ਹੈ ਜਦਕਿ ਆਲੂ ਤੇ ਸਬਜੀਆਂ ਦੀ ਫਸਲ ਨੂੰ ਵੱਧ ਠੰਢ ਨੁਕਸਾਨ ਪਹੁੰਚਾ ਸਕਦੀ ਹੈ।ਬੇੱਸਕ ਦੁਪਹਿਰ ਵੇਲੇ ਕੁਝ ਸਮੇ ਲਈ ਸੂਰਜ ਦੇ ਨਿਕਲਣ ਨਾਲ ਲੋਕਾ ਦੇ ਚੇਹਰੇ ਤੇ ਰੌਣਕ ਵੇਖਣ ਨੂੰ ਮਿਲੀ ।