You are here

ਸੰਯੁਕਤ ਰਾਸ਼ਟਰ ਨੇ ਨਾਗਰਿਕਤਾ ਕਾਨੂੰਨ ਨੂੰ ਭੇਦਭਾਵ ਵਾਲਾ ਦੱਸਿਆ

ਜਨੇਵਾ,ਦਸੰਬਰ  2019-(ਏਜੰਸੀ)- 

ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਏਜੰਸੀ ਨੇ ਨਾਗਰਿਕਤਾ ਸੋਧ ਬਿੱਲ, ਜਿਸ 'ਚ ਸਿਰਫ ਗੈਰ-ਮੁਸਲਿਮਾਂ ਨੂੰ ਨਾਗਰਕਿਤਾ ਦੇਣ ਦੀ ਗੱਲ ਕਹੀ ਗਈ ਹੈ, ਨੂੰ ਭੇਦਭਾਵ ਵਾਲਾ ਦੱਸਿਆ ਹੈ | ਮਨੁੱਖੀ ਅਧਿਕਾਰਾਂ ਬਾਰੇ ਏਜੰਸੀ ਦੇ ਬੁਲਾਰੇ ਜੈਰੇਮੀ ਲੌਰੈਂਸ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਭਾਰਤ ਦਾ ਨਵਾਂ ਨਾਗਰਿਕਤਾ ਸੋਧ ਕਾਨੂੰਨ 2019 ਮੌਲਿਕ ਤੌਰ 'ਤੇ ਭੇਦਭਾਵ ਵਾਲਾ ਹੈ |