ਲੰਡਨ,ਦਸੰਬਰ 2019 -(ਗਿਆਨੀ ਰਵਿਦਾਰਪਾਲ ਸਿੰਘ)-
ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਆਪਣੀ ਜਿੱਤ ਦੁਆਰਾ ਦਰਜ ਕਰਕੇ ਇਤਿਹਾਸ ਰਚਿਆ ਹੈ। ਈਲਿੰਗ ਸਾਊਥਾਲ ਤੋਂ ਵਰਿੰਦਰ ਸ਼ਰਮਾ, ਸਲੋਹ ਤੋਂ ਤਨਮਨਜੀਤ ਸਿੰਘ ਢੇਸੀ, ਹੈਸਟਨ ਫੈਲਥਮ ਤੋਂ ਸੀਮਾ ਮਲਹੋਤਰਾ ਅਤੇ ਬਰਮਿੰਘਮ ਐਜ਼ਬਾਸਟਨ ਤੋਂ ਪ੍ਰੀਤ ਕੌਰ ਗਿੱਲ ਨੇ ਜਿੱਤ ਪ੍ਰਾਪਤ ਕੀਤੀ ਹੈ।
ਬ੍ਰਿਟਨ ਦੀ ਪਾਰਲੀਮੈਂਟ ਦੀਆਂ ਕੱਲ ਹੋਇਆ ਚੋਣਾਂ ਵਿੱਚ ਪਿਛਲੇ ਸਮੇਂ ਦੁਰਾਨ ਸਿੱਖਾਂ ਦੀ ਨੁਮਾਇੰਦਗੀ ਕੜਨ ਵਾਲੇ ਚਾਰੋ ਚੇਹਰੇ ਲੇਬਰ ਪਾਰਟੀ ਵਲੋਂ ਮੈਂਬਰ ਬਣ ਗਏ ਹਨ।ਚਾਹੇ ਓਹਨਾ ਦੀ ਪਾਰਟੀ ਦਾ ਕੁਲ ਮਿਲਾ ਕੇ ਨਤੀਜਾ ਚੰਗਾ ਨਹੀਂ ਫੇਰ ਵੀ ਇਹਨਾਂ ਚਾਰ ਪੰਜਾਬੀਆਂ ਨੇ ਆਪਣੀ ਸਾਖ ਹੋਰ ਮਜਬੂਤ ਕੀਤੀ ਹੈ।
ਬਾਕੀ ਦੀ ਸਥਿਤੀ ਇਸ ਪ੍ਰਕਾਰ..
ਹੁਣ ਤੱਕ ਦੇ ਨਤੀਜੇ ਕੰਜ਼ਰਵੇਟਿਵ 358
ਲੇਬਰ 203
ਸਕੋਟਿਸ਼ ਨੈਸ਼ਨਲ ਪਾਰਟੀ 48
ਲਿਬਰਲ ਡੇਮੋਕ੍ਰੇਟਿਕ 11
ਡੇਮੋਕ੍ਰੇਟਿਕ ਯੂਨੀਸਟ ਪਾਰਟੀ 8
ਸਿਨ ਫੇਨ 6
ਪੈਡੀ ਕੇਮਰੂ 4
ਗ੍ਰੀਨ ਪਾਰਟੀ 1
ਹੋਰ 3